ਲੁਧਿਆਣਾ ਵਿੱਚ ਕਰਫਿਊ/ਲੌਕਡਾਊਨ 3 ਮਈ ਤੱਕ ਵਧਾਇਆ– ਕੋਰੋਨਾ ਕੋਵਿਡ 19 – ਟੈੱਸਟ ਕਰਨ ਦੀ ਮਾਨਤਾ ਡੀ. ਐੱਮ. ਸੀ. ਹਸਪਤਾਲ ਨੂੰ ਵੀ ਮਿਲੀ

-ਹੁਣ ਤੱਕ ਲਏ 800 ਨਮੂਨਿਆਂ ਵਿੱਚੋਂ 641 ਨਮੂਨੇ ਨੈਗੇਟਿਵ-ਜ਼ਰੂਰੀ ਸੇਵਾਵਾਂ ਲਈ ਜਾਰੀ ਸਾਰੇ ਕਰਫਿਊ ਪਾਸ ਵੈਲਿਡ ਰਹਿਣਗੇ-ਡਿਪਟੀ ਕਮਿਸ਼ਨਰ
  –ਗੁਰਦੀਪ ਸਿੰਘ ਦੀਪ – ਨਿਊਜ਼ ਪੰਜਾਬ
ਲੁਧਿਆਣਾ, 14 ਅਪ੍ਰੈਲ  -ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਭਾਰਤ ਸਰਕਾਰ ਦੇ ਆਦੇਸ਼ ਦੀ ਪਾਲਣਾ ਕਰਦਿਆਂ ਜ਼ਿਲ•ਾ ਲੁਧਿਆਣਾ ਵਿੱਚ ਵੀ ਕਰਫਿਊ/ਲੌਕਡਾਊਨ 3 ਮਈ, 2020 ਤੱਕ ਵਧਾ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਇਸ ਨੂੰ ਵਧਾਉਣ ਦਾ ਫੈਸਲਾ ਲਿਆ ਜਾ ਚੁੱਕਾ ਸੀ। ਇਹ ਜਾਣਕਾਰੀ ਜ਼ਿਲ•ਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਦਿੱਤੀ।
ਉਨ•ਾਂ ਸਪੱਸ਼ਟ ਕੀਤਾ ਕਿ ਕਰਫਿਊ/ਲੌਕਡਾਊਨ ਦੇ ਚੱਲਦਿਆਂ ਜ਼ਰੂਰੀ ਸੇਵਾਵਾਂ ਹਿੱਤ ਜੋ ਕਰਫਿਊ ਪਾਸ ਜ਼ਿਲ•ਾ ਪ੍ਰਸਾਸ਼ਨ ਵੱਲੋਂ ਜਾਰੀ ਕੀਤੇ ਗਏ ਸਨ, ਉਹ ਸਾਰੇ 3 ਮਈ ਤੱਕ ਵੈਲਿਡ ਕਰ ਦਿੱਤੇ ਗਏ ਹਨ। ਜੇਕਰ ਕਿਸੇ ਕੋਲ ਮੈਨੂੰਅਲ ਪਾਸ ਹੈ ਤਾਂ ਉਹ ਵਿਅਕਤੀ ਆਪਣਾ ਫੋਟੋ ਸ਼ਨਾਖ਼ਤੀ ਕਾਰਡ ਦਿਖਾ ਕੇ ਵੀ ਇਹ ਪਾਸ ਵਰਤ ਸਕੇਗਾ।
ਉਨ•ਾਂ ਕਿਹਾ ਕਿ ਮਿਤੀ 15 ਅਪ੍ਰੈੱਲ ਤੋਂ ਸ਼ੁਰੂ ਹੋਣ ਜਾ ਰਹੇ ਕਣਕ ਦੀ ਵਾਢੀ ਅਤੇ ਖਰੀਦ ਸੀਜ਼ਨ ਲਈ ਜ਼ਿਲ•ਾ ਲੁਧਿਆਣਾ ਵਿੱਚ 221 ਖਰੀਦ ਕੇਂਦਰ ਨਿਰਧਾਰਤ ਕੀਤੇ ਗਏ ਹਨ। ਜੇਕਰ ਹੋਰ ਸਾਈਟਾਂ ਵੀ ਮਿਲਣਗੀਆਂ ਤਾਂ ਉਨ•ਾਂ ਨੂੰ ਵੀ ਖਰੀਦ ਕੇਂਦਰ ਘੋਸ਼ਿਤ ਕੀਤਾ ਜਾ ਸਕਦਾ ਹੈ। ਜ਼ਿਲ•ਾ ਪ੍ਰਸਾਸ਼ਨ ਵੱਲੋਂ ਸਾਰੇ ਖਰੀਦ ਕਾਰਜ ਮੁਕੰਮਲ ਕਰ ਲਏ ਗਏ ਹਨ।
ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਵਾਰ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਤੋਂ ਬਚਾਅ ਕਾਰਜਾਂ ਦੇ ਚੱਲਦਿਆਂ ਕਿਸਾਨ ਮੰਡੀਆਂ ਵਿੱਚ ਆਪਣੀ ਵਾਰੀ ਮੁਤਾਬਿਕ ਹੀ ਆ ਸਕਣਗੇ।ਕਰਫਿਊ/ਲੌਕਡਾਊਨ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮੰਡੀਆਂ ਵਿੱਚ ਕਿਸਾਨਾਂ ਦਾ ਇਕੱਠ ਨਾ ਹੋ ਸਕੇ। ਇਸ ਲਈ ਕਿਸਾਨਾਂ ਨੂੰ ਇਸ ਵਾਰ ਟੋਕਨ ਪਾਸ ਜਾਰੀ ਕੀਤੇ ਜਾਣਗੇ। ਉਸ ਮੁਤਾਬਿਕ ਹੀ ਉਹ ਆਪਣੀ ਫ਼ਸਲ ਮੰਡੀਆਂ ਵਿੱਚ ਲਿਆ ਸਕਣਗੇ। ਕਿਸਾਨਾਂ ਦੀ ਸ਼ਡਿਊਲ ਮੁਤਾਬਿਕ ਆਮਦ ਸਬੰਧਤ ਆੜਤੀ ਯਕੀਨੀ ਬਣਾਉਣਗੇ। ਉਨ•ਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਲਕੁਲ ਵੀ ਨਾ ਘਬਰਾਉਣ, ਪੰਜਾਬ ਸਰਕਾਰ ਵੱਲੋਂ ਉਨ•ਾਂ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ।
ਉਨ•ਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ‘ਕੋਵਾ’ ਐਪ ਬਹੁਤ ਹੀ ਲਾਹੇਵੰਦ ਹੈ। ਇਸ ਐਪ ‘ਤੇ ਕੋਈ ਵੀ ਵਿਅਕਤੀ ਕੋਵਿਡ 19 ਬਾਰੇ ਤਾਜ਼ਾ ਸਥਿਤੀ ਅਤੇ ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਜਾਰੀ ਕੀਤੀਆਂ ਜਾ ਰਹੀਆਂ ਹਦਾਇਤਾਂ ਦੀ ਮੁਕੰਮਲ ਜਾਣਕਾਰੀ ਉਪਲਬੱਧ ਹੁੰਦੀ ਹੈ। ਇਸ ਲਗਾਤਾਰ ਅਪਡੇਟ ਨਾਲ ਜੁੜੇ ਰਹਿਣ ਲਈ ਵੱਧ ਤੋਂ ਵੱਧ ਲੋਕ ਇਸ ਐਪ ਨੂੰ ਆਪਣੇ ਮੋਬਾਈਲ ‘ਤੇ ਡਾਊਨਲੋਡ ਕਰਨ ਤਾਂ ਜੋ ਕਿਸੇ ਵੀ ਤਰ•ਾਂ ਅਫ਼ਵਾਹ ਤੋਂ ਬਚਿਆ ਜਾ ਸਕੇ।
ਸ੍ਰੀ ਅਗਰਵਾਲ ਨੇ ਜ਼ਿਲ•ਾ ਲੁਧਿਆਣਾ ਵਾਸੀਆਂ ਲਈ ਇਹ ਇੱਕ ਚੰਗੀ ਖ਼ਬਰ ਹੈ ਕਿ ਕੋਵਿਡ 19 ਨਾਲ ਸੰਬੰਧਤ ਜੋ ਟੈਸਟ ਪਹਿਲਾਂ ਪਟਿਆਲਾ ਭੇਜਣੇ ਪੈਂਦੇ ਸਨ, ਹੁਣ ਉਹ ਟੈੱਸਟ ਕਰਨ ਦੀ ਮਾਨਤਾ ਸਥਾਨਕ ਡੀ. ਐੱਮ. ਸੀ. ਹਸਪਤਾਲ ਨੂੰ ਵੀ ਮਿਲ ਗਈ ਹੈ। ਇਸ ਲਈ ਮੈਨੇਜਮੈਂਟ ਵੱਲੋਂ ਕਾਰਵਾਈਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਇਸੇ ਤਰ•ਾਂ ਦੀ ਮਾਨਤਾ ਲਈ ਸਥਾਨਕ ਸੀ. ਐੱਮ. ਸੀ. ਹਸਪਤਾਲ ਵੱਲੋਂ ਵੀ ਅਪਲਾਈ ਕੀਤਾ ਹੋਇਆ ਹੈ, ਇਸ ਹਸਪਤਾਲ ਨੂੰ ਵੀ ਇਹ ਮਾਨਤਾ ਜਲਦ ਮਿਲਣ ਦੀ ਉਮੀਦ ਹੈ।
ਉਨ•ਾਂ ਦੱਸਿਆ ਕਿ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 800 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 671 ਦੀ ਰਿਪੋਰਟ ਪ੍ਰਾਪਤ ਹੋ ਚੁੱਕੀ ਹੈ। 129 ਦੀ ਰਿਪੋਰਟ ਆਉਣੀ ਬਾਕੀ ਹੈ। 641 ਨੈਗੇਟਿਵ ਅਤੇ 17 ਨਮੂਨੇ ਰਿਜੈਕਟ ਹੋਏ ਹਨ। ਹੁਣ ਤੱਕ 13 ਮਾਮਲੇ ਪਾਜ਼ੀਟਿਵ ਪਾਏ ਗਏ ਹਨ। ਜਿਨ•ਾਂ ਵਿੱਚੋਂ ਇੱਕ ਮਰੀਜ਼ ਠੀਕ ਹੋ ਚੁੱਕਾ ਹੈ ਅਤੇ ਤਿੰਨ ਮੌਤਾਂ ਹੋ ਚੁੱਕੀਆਂ ਹਨ।