31 ਮਾਰਚ ਐਤਵਾਰ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ ਬੈਂਕ

ਨਵੀਂ ਦਿੱਲੀ: 21 ਮਾਰਚ 2024,

RBI ਹੇਠ ਆਉਣ ਵਾਲੇ ਬੈਂਕ ਐਤਵਾਰ 31 ਮਾਰਚ 2024 ਨੂੰ ਜਨਤਾ ਲਈ ਖੁਲ੍ਹੇ ਰਹਿਣਗੇ। 31 ਮਾਰਚ ਨੂੰ ਐਤਵਾਰ ਹੈ ਅਤੇ ਇਹ ਮੌਜੂਦਾ ਵਿੱਤੀ ਵਰ੍ਹੇ ਦਾ ਆਖ਼ਰੀ ਦਿਨ ਹੈ।  ਸਰਕਾਰੀ ਪ੍ਰਾਪਤੀਆਂ ਅਤੇ ਅਦਾਇਗੀਆਂ ਨਾਲ ਸਬੰਧਤ ਬੈਂਕਾਂ ਦੀਆਂ ਸਾਰੀਆਂ ਬ੍ਰਾਂਚਾਂ 31 ਮਾਰਚ ਨੂੰ ਵੀ ਖੁੱਲ੍ਹੀਆਂ ਰਹਿਣਗੀਆਂ।

ਕੁਝ ਪਬਲਿਕ ਸੈਕਟਰ ਬੈਂਕਾਂ ਦੀ ਗਿਣਤੀ ’ਚ RBI ਹੇਠ ਬੈਂਕ ਆਫ਼ ਬੜੌਦਾ, ਬੈਂਕ ਆਫ਼ ਇੰਡੀਆ, ਬੈਂਕ ਆਫ਼ ਮਹਾਰਾਸ਼ਟਰ, ਕੇਨਰਾ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ ਅਤੇ ਇੰਡੀਅਨ ਓਵਰਸੀਜ਼ ਬੈਂਕ ਸ਼ਾਮਲ ਹਨ। ਇਸ ਦੌਰਾਨ ਕੁਝ ਪ੍ਰਾਈਵੇਟ ਸੈਕਟਰ ਬੈਂਕ ਵੀ RBI ਦੇ ਏਜੰਸੀ ਬੈਂਕਾਂ ਹੇਠ ਸੂਚੀਬੱਧ ਹਨ ਜਿਨ੍ਹਾਂ ’ਚ ਐਕਸਿਸ ਬੈਂਕ ਲਿਮਟਡ, ਸਿਟੀ ਯੂਨੀਅਨ ਬੈਂਕ ਲਿਮਟਡ, ਡੀ.ਸੀ.ਬੀ. ਬੈਂਕ ਲਿਮਟਡ, ਫ਼ੈਡਰਲ ਬੈਂਕ ਲਿਮਟਡ, ਐਚ.ਡੀ.ਐਫ਼.ਸੀ. ਬੈਂਕ ਲਿਮਟਡ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਲਿਮਟਡ ਸ਼ਾਮਲ ਹਨ।

ਦਰਅਸਲ 24 ਅਤੇ 25 ਮਾਰਚ ਨੂੰ ਵੀ ਛੁੱਟੀ ਹੈ ਜਿਸ ਕਾਰਨ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਬੈਂਕ ਲਗਾਤਾਰ ਦੋ ਦਿਨ ਬੰਦ ਰਹਿਣਗੇ। 24 ਤਰੀਕ ਨੂੰ ਐਤਵਾਰ ਹੈ ਅਤੇ 25 ਨੂੰ ਹੋਲੀ ਦੀ ਛੁੱਟੀ ਹੈ ਜਿਸ ਕਾਰਨ ਜ਼ਿਆਦਾਤਰ ਬੈਂਕਾਂ ’ਚ ਕੰਮਕਾਜ ਨਹੀਂ ਹੋਵੇਗਾ।