ਅੰਮ੍ਰਿਤਸਰ ਵਿੱਚ ਛੋਟੇ ਜਿਹੇ ਸਿੱਖ ਬੱਚੇ ਨੇ ਵੋਟਰਾਂ ਨੂੰ ਕੀਤਾ ਜਾਗਰੂਕ।

20 ਮਾਰਚ 2024

ਅੰਮ੍ਰਿਤਸਰ ਵਿੱਚ ਛੋਟੇ ਬੱਚੇ ਨੇ ਮਾਸੂਮੀਅਤ ਵਿੱਚ ਵੋਟਰਾਂ ਨੂੰ ਵੋਟ ਜ਼ਰੂਰ ਪਾਉਣ ਦਾ ਸੁਨੇਹਾ ਦਿੱਤਾ ਅਤੇ ਕਿਹਾ ਕਿ ਦੇਸ਼ ਵਿੱਚ100 ਵਿੱਚੋ ਸਿਰਫ 60 ਹੀ ਵੋਟਰ ਵੋਟ ਪਾਉਂਦੇ ਹਨ। ਉਨ੍ਹਾਂ ਵਿੱਚੋ ਵੀ ਕੁੱਝ ਲਾਲਚ ਵਿੱਚ ਆ ਕੇ ਆਪਣਾ ਵੋਟ ਵੇਚ ਦਿੰਦੇ ਹਨ ਤੇ ਕੁਝ ਆਪਣਾ ਵੋਟ ਆਪਣੀ ਪਾਰਟੀ ਜਾਂ ਧਰਮ ਦੇ ਨਾਮ ਤੇ ਵੋਟ ਪਾਉਂਦੇ ਹਨ।ਅਤੇ 40 ਵੋਟਰ ਵੋਟ  ਹੀ ਨਹੀ ਪਾਉਂਦੇ, ਉਹ ਉਸ ਦਿਨ ਨੂੰ ਛੁੱਟੀ ਦਾ ਦਿਨ ਸਮਝਦੇ ਹਨ। ਅਤੇ ਉਨ੍ਹਾਂ ਦਾ ਸੋਚਣਾ ਹੈ ਕਿ ਸਾਡੇ ਵੋਟ ਨਾ ਕਰਨ ਨਾਲ ਕਿਹੜਾ ਬਦਲਾਅ ਆ ਜਾਵੇਗਾ।ਇਸ ਤਰ੍ਹਾਂ ਦੇਸ਼ ਕਿਵੇਂ ਤਰੱਕੀ ਕਰੇਗਾ, ਜੇਕਰ ਵੋਟ ਨਾ ਪਾਉਣ ਵਾਲਿਆ ਨੂੰ ਆਪਣਾ ਊਮੀਦਵਾਰ ਨਹੀਂ ਪਸੰਦ ਤਾਂ ਉਹ NOTA ਦਾ ਬਟਨ   ਜ਼ਰੂਰ ਦਬਾ ਕੇ ਆਉਣ।