ਭਗਵੰਤ ਮਾਨ ਦਾ ਜਾਖੜ ਨੂੰ ਮੋੜਵਾ ਜਵਾਬ, ਜਿਸ ਪਾਰਟੀ ਵਿੱਚ ਅੱਜ ਕੱਲ ਹੋ ਓਸਦੀ ਚਿੰਤਾ ਕਰੋ।
ਚੰਡੀਗੜ੍ਹ- 19 ਮਾਰਚ 2024
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਮੋੜਵਾਂ ਜਵਾਬ ਦਿੱਤਾ ਹੈ। ਸ. ਮਾਨ ਨੇ ਆਪਣੀ ਐਕਸ ਹੈਂਡਲ ਤੋਂ ਟਵਿਟ ਕੀਤਾ ਹੈ ਕਿ ਜਾਖੜ ਸਾਹਬ ਜਿਸ ਪਾਰਟੀ ਚ ਅੱਜਕੱਲ ਹੋ ਉਸਦੀ ਫਿਕਰ ਕਰੋ..ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ..ਕਾਂਗਰਸ ਵੱਲੌਂ ਰਾਜ..ਭਾਜਪਾ ਦੇ ਪਰਧਾਨ ਅਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ..ਸਾਹਿਬ ਜੀ ਤੁਸੀ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰਜਾ ਚਿੜਿਏ..ਕਦੇ ਜਿਉਂਜਾ ਚਿੜਿਏ. ਜਵਾਬ ਦਿਓ।
ਦੱਸ ਦਈਏ ਕਿ ਅੱਜ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠਜੋੜ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਆਖਿਆ ਹੈ ਕਿ ਕੱਲ੍ਹ ਦਿੱਲੀ ਵਿਚ ਸੀਨੀਅਰ ਆਗੂਆਂ ਦੀ ਮੀਟਿੰਗ ਹੋਈ ਹੈ, ਜਿਸ ਵਿਚ ਗੱਠਜੋੜ ਦੀ ਗੱਲ ਤੁਰੀ ਹੈ।
ਜਾਖੜ ਨੇ ਆਖਿਆ ਹੈ ਕਿ ‘ਆਪ’ ਦੇ ਐਲਾਨੇ 8 ਉਮੀਦਵਾਰ ਬਦਲੇ ਜਾਣਗੇ, ਕਿਉਂਕਿ ਦਿੱਲੀ ਵਿਚ ਕਾਂਗਰਸ ਅਤੇ ਆਪ ਵਿਚਾਲੇ ਗੱਠਜੋੜ ਦੀ ਗੱਲ ਚੱਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਲੈ ਕੇ ਕਾਂਗਰਸ ਅਤੇ ‘ਆਪ’ ਵਿਚਾਲੇ ਗਠਜੋੜ ਨੂੰ ਦਿੱਲੀ ‘ਚ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।