ਮਮਤਾ ਬੈਨਰਜੀ ਨੂੰ ਕਿਸੇ ਨੇ ਧੱਕਾ ਮਾਰਿਆ ਜਾਂ ਖੁਦ ਡਿੱਗ ਗਈ..ਆਖਿਰਕਾਰ ਕਿ ਹੋਇਆ !!
15 ਮਾਰਚ 2024
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਾਲੀਘਾਟ ਸਥਿਤ ਆਪਣੇ ਘਰ ‘ਚ ਕਥਿਤ ਰੂਪ ਵਿੱਚ ਪਿੱਛੇ ਤੋਂ ਧੱਕੇ ਨਾਲ ਜ਼ਮੀਨ ਤੇ ਡਿੱਗ ਗਈ। ਜਾਣਕਾਰੀ ਮੁਤਾਬਕ ਮੁੱਖ ਮੰਤਰੀ ਦੇ ਵੀਰਵਾਰ ਨੂੰ ਹਸਪਤਾਲ ਤੋਂ ਘਰ ਪਰਤਣ ਤੋਂ ਬਾਅਦ ਐਸਐਸਕੇਐਮ ਦੇ ਨਿਰਦੇਸ਼ਕ ਮਨੀਮੋਏ ਬੈਨਰਜੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਮੱਥੇ ‘ਤੇ ਤਿੰਨ ਟਾਂਕੇ ਅਤੇ ਨੱਕ ‘ਤੇ ਇਕ ਟਾਂਕਾ ਲੱਗਾ ਹੈ। ਮਨੀਮੋਏ ਨੇ ਕਿਹਾ ਕਿ ਮਮਤਾ ਬੈਨਰਜੀ ਪਿੱਛੇ ਤੋਂ ਧੱਕੇ ਜਾਣ ਕਾਰਨ ਡਿੱਗ ਗਈ। ਉਨ੍ਹਾਂ ਕਿਹਾ, ਮੁੱਖ ਮੰਤਰੀ ਨੂੰ ਸ਼ਾਮ ਸਾਢੇ 7 ਵਜੇ ਦੇ ਕਰੀਬ ਹਸਪਤਾਲ ਲਿਆਂਦਾ ਗਿਆ। ਉਹਨਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਮੱਥੇ ‘ਤੇ ਡੂੰਘਾ ਜ਼ਖ਼ਮ ਹੈ। ਜ਼ਖ਼ਮ ‘ਚੋਂ ਕਾਫੀ ਖੂਨ ਵੀ ਨਿਕਲਿਆ ਹੈ।”
ਡਾਕਟਰ ਨੇ ਅੱਗੇ ਕਿਹਾ, ਹਸਪਤਾਲ ਦੇ ਨਿਊਰੋਸਰਜਰੀ ਵਿਭਾਗ, ਮੈਡੀਸਨ ਅਤੇ ਕਾਰਡੀਓਲੋਜੀ ਵਿਭਾਗ ਦੇ ਮੁਖੀਆਂ ਨੇ ਮੁੱਖ ਮੰਤਰੀ ਨੂੰ ਦੇਖਿਆ। ਜ਼ਖ਼ਮ ‘ਤੇ ਡਰੈਸਿੰਗ ਲਗਾਈ ਗਈ ਸੀ। ਈਸੀਜੀ, ਸੀਟੀ ਸਕੈਨ ਸਮੇਤ ਕਈ ਸਰੀਰਕ ਟੈਸਟ ਕੀਤੇ ਗਏ। ਉਨ੍ਹਾਂ ਨੂੰ ਰਾਤ ਭਰ ਹਸਪਤਾਲ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ। ਪਰ ਉਹ ਘਰ ਵਾਪਸ ਜਾਣਾ ਚਾਹੁੰਦੀ ਸੀ। ਇਸ ਲਈ ਉਸ ਨੂੰ ਘਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਦੂਜੇ ਪਾਸੇ ਹੋਰ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਿਸੇ ਨੇ ਪਿੱਛੇ ਤੋਂ ਧੱਕਾ ਨਹੀਂ ਦਿੱਤਾ। ਸਗੋਂ ਸਿਰ ਘੁਮਾਉਣ ਕਾਰਨ ਉਸ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਉਸ ਨੂੰ ਪਿੱਛੇ ਤੋਂ ਧੱਕਾ ਦਿੱਤਾ ਹੋਵੇ, ਉਹ ਠੋਕਰ ਖਾ ਕੇ ਡਿੱਗ ਗਈ ਹੋਣ। ਇਸ ਨਾਲ ਉਹਨਾਂ ਨੂੰ ਸੱਟ ਲੱਗ ਗਈ।ਦੂਜੇ ਪਾਸੇ ਪੁਲਿਸ ਨੇ ਮੁੱਖ ਮੰਤਰੀ ਨਾਲ ਹੋਏ ਹਾਦਸੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ।