ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ – ਡਿਗਣ ਨਾਲ ਹੋਏ ਸਨ ਸਖ਼ਤ ਜਖ਼ਮੀ 

ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜ਼ੀ ਬੀਤੀ ਸ਼ਾਮ ਆਪਣੇ ਕਾਲੀਘਾਟ ਹਾਊਸਿੰਗ ਕੰਪਲੈਕਸ ਕੈਂਪਸ ‘ਚ ਸੈਰ ਕਰਦੇ ਸਮੇਂ ਡਿੱਗ ਕੇ ਗੰਭੀਰ ਰੂਪ ‘ਚ ਜ਼ਖਮੀ ਹੋ ਗਈ।ਉਹਨਾਂ ਨੂੰ SSKM ਹਸਪਤਾਲ ਲਿਜਾਇਆ ਗਿਆ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ SSKM ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਦੇ ਡਾਇਰੈਕਟਰ ਮਨੀਮੋਏ ਬੰਦੋਪਾਧਿਆਏ ਨੇ ਮੀਡੀਆ ਨੂੰ ਦੱਸਿਆ ਕਿ ਸ਼ਾਮ ਕਰੀਬ ਸਾਢੇ ਸੱਤ ਵਜੇ ਸੂਚਨਾ ਮਿਲੀ ਸੀ ਕਿ ਮੁੱਖ ਮੰਤਰੀ ਡਿੱਗ ਪਏ ਹਨ, ਉਹਨਾਂ ਦੇ ਮੱਥੇ ਅਤੇ ਨੱਕ ‘ਤੇ ਸੱਟ ਹੈ ਅਤੇ ਖੂਨ ਵਹਿ ਰਿਹਾ ਸੀ। ਸੰਸਥਾਨ ਦੇ ਐਚਓਡੀ ਨਿਊਰੋਸਰਜਰੀ, ਐਚਓਡੀ ਮੈਡੀਸਨ ਅਤੇ ਕਾਰਡੀਓਲੋਜਿਸਟ ਦੁਆਰਾ ਚੈੱਕ ਕੀਤਾ ਗਿਆ ਸੀ। ਮੱਥੇ ‘ਤੇ ਤਿੰਨ ਟਾਂਕੇ ਅਤੇ ਨੱਕ ‘ਤੇ ਇਕ ਟਾਂਕਾ ਲਗਾਇਆ ਗਿਆ ਹੈ। ਈਸੀਜੀ ਅਤੇ ਸੀਟੀ ਸਕੈਨ ਵੀ ਕੀਤਾ ਗਿਆ। ਡਾਕਟਰ ਨੇ ਕਿਹਾ ਕਿ ਉਹਨਾਂ ਨੂੰ ਹਾਲੇ ਹਸਪਤਾਲ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਸੀ ਪਰ ਮੁੱਖ ਮੰਤਰੀ ਨੇ ਘਰ ਜਾਣ ਦੀ ਇੱਛਾ ਜ਼ਾਹਰ ਕੀਤੀ। 

 ਪ੍ਰਧਾਨ ਮੰਤਰੀ ਸਮੇਤ ਕਈ ਨੇਤਾਵਾਂ ਨੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ

 ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਉਹ ਮਮਤਾ ਦੀਦੀ ਦੀ ਚੰਗੀ ਸਿਹਤ ਅਤੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ।

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਉਸਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਲਿਖਿਆ, “ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਟੀਐਮਸੀ ਮੁਖੀ ਮਮਤਾ ਬੈਨਰਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।

ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਇੰਸਟਾਗ੍ਰਾਮ ‘ਤੇ ਇਕ ਪੋਸਟ ‘ਚ ਟੀਐੱਮਸੀ ਮੁਖੀ ਮਮਤਾ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

 

ਤਸਵੀਰ – ਸੋਸ਼ਲ ਮੀਡੀਆ