ਅਤਿਵਾਦੀ – ਗੈਂਗਸਟਾਰ ਸਬੰਧਾਂ ਦੀ ਜਾਂਚ ਲਈ ਐਨ ਆਈ ਏ ਪੰਜਾਬ ਹਰਿਆਣਾ,ਤੇ ਚੰਡੀਗੜ੍ਹ ‘ ਚ ਛਾਪੇਮਾਰੀ

ਚੰਡੀਗੜ੍ਹ -12 ਮਾਰਚ 2024

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ‘ਚ ਛਾਪੇਮਾਰੀ ਕਰ ਰਹੀ ਹੈ। ਗੈਂਗਸਟਰ-ਅਤਿਵਾਦੀ ਸਬੰਧਾਂ ਦੀ ਜਾਂਚ ਲਈ 30 ਥਾਵਾਂ ‘ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਮੋਗਾ ਅਤੇ ਫਰੀਦਕੋਟ ਵਿਚ ਐਨ ਆਈ ਏ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਹਨ। ਟੀਮ ਸਥਾਨਕ ਪੁਲਿਸ ਨਾਲ ਸਵੇਰੇ 5-6 ਵਜੇ ਦੇ ਕਰੀਬ ਪਹੁੰਚੀ।

ਟੀਮਾਂ ਫਰੀਦਕੋਟ ਦੇ ਕੋਟਕਪੂਰਾ ਸਥਿਤ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਪਹੁੰਚ ਗਈਆਂ ਹਨ। ਟੀਮਾਂ ਘਰ ਦੀ ਤਲਾਸ਼ੀ ਲੈ ਰਹੀਆਂ ਹਨ। ਟੀਮ ਮੋਗਾ ਦੇ ਪਿੰਡ ਬਿਲਾਸਪੁਰ ਦੇ 22 ਸਾਲਾ ਨੌਜਵਾਨ ਰਵਿੰਦਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।

ਵਿਦੇਸ਼ ਸਥਿਤ ਅਤਿਵਾਦੀ ਸੰਗਠਨ ਦੇਸ਼ ਦੇ ਉੱਤਰੀ ਰਾਜਾਂ ‘ਚ ਕਤਲ ਅਤੇ ਹਿੰਸਕ ਘਟਨਾਵਾਂ ਨੂੰ ਅੰਜਾਮ ਦੇਣ ਲਈ ਸੰਗਠਿਤ ਅਪਰਾਧਿਕ ਗਰੋਹਾਂ ਦੇ ਨੇਤਾਵਾਂ ਅਤੇ ਮੈਂਬਰਾਂ ਨਾਲ ਕੰਮ ਕਰ ਰਹੇ ਹਨ।ਇਹ ਵੀ ਖੁਲਾਸਾ ਹੋਇਆ ਸੀ ਕਿ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਨੈੱਟਵਰਕ ਬੰਦੂਕ ਚਲਾਉਣ ਵਾਲਿਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ ਬਾਰੂਦ ਨਿਰਮਾਤਾਵਾਂ ਰਾਹੀਂ ਸਰਹੱਦ ਪਾਰ ਅੱਤਵਾਦੀ ਹਾਰਡਵੇਅਰ ਜਿਵੇਂ ਕਿ ਹਥਿਆਰ, ਗੋਲਾ ਬਾਰੂਦ ਵਿਸਫੋਟਕ, ਆਈਈਡੀਜ਼ ਆਦਿ ਦੀ ਤਸਕਰੀ ਵਿੱਚ ਰੁੱਝਿਆ ਹੋਇਆ ਸੀ।

ਇਸ ਸਬੰਧ ‘ਚ NIA ਨੇ ਪਹਿਲਾਂ ਹੀ ਵੱਖ-ਵੱਖ ਗਰੋਹਾਂ ਦੇ 19 ਮੈਂਬਰਾਂ, 2 ਹਥਿਆਰਾਂ ਦੇ ਸਪਲਾਇਰਾਂ ਅਤੇ ਨੈੱਟਵਰਕ ਨਾਲ ਜੁੜੇ ਇਕ ਵੱਡੇ ਫਾਈਨਾਂਸਰ ਨੂੰ ਗ੍ਰਿਫ਼ਤਾਰ ਕੀਤਾ ਹੈ।