ਅਗਨੀ-5 ਪ੍ਰਮਾਣੂ ਬੈਲਿਸਟਿਕ ਮਿਜ਼ਾਇਲ ਦਾ ਸਫ਼ਲ ਪ੍ਰੀਖਣ

ਨਵੀਂ ਦਿੱਲੀ 12 ਮਾਰਚ 2024

ਭਾਰਤ ਨੇ ਸੋਮਵਾਰ (11 ਮਾਰਚ) ਨੂੰ ਪ੍ਰਮਾਣੂ ਬੈਲਿਸਟਿਕ ਮਿਜ਼ਾਈਲ ਅਗਨੀ-5 ਦਾ ਪਹਿਲਾ ਪ੍ਰੀਖਣ ਕੀਤਾ, ਜੋ ਸਫਲ ਰਿਹਾ। ਇਸ ਮਿਜ਼ਾਈਲ ਦੇ ਸਫਲ ਪ੍ਰੀਖਣ ਨਾਲ ਚੀਨ ਅਤੇ ਪਾਕਿਸਤਾਨ ਹੀ ਨਹੀਂ ਸਗੋਂ ਅੱਧੀ ਦੁਨੀਆ ਭਾਰਤ ਦੇ ਰਾਡਾਰ ‘ਚ ਆ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੇਕ ਇਨ ਇੰਡੀਆ ਪ੍ਰੋਜੈਕਟ ਤਹਿਤ ਵਿਕਸਿਤ ਅਗਨੀ-5 ਮਿਜ਼ਾਈਲ ਦੇ ਪਹਿਲੇ ਸਫਲ ਉਡਾਣ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ।

ਭਾਰਤ ਦੀ ਪਹਿਲੀ ਅਤੇ ਇਕੋ-ਇਕ ਜ਼ਮੀਨ ਤੋਂ ਜ਼ਮੀਨ ‘ਤੇ ਮਾਰ ਕਰਨ ਵਾਲੀ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ  ਅਗਨੀ -5 ਹੈ। ਪੂਰਾ ਚੀਨ ਇਸ ਦੇ ਦਾਇਰੇ ‘ਚ ਆ ਜਾਵੇਗਾ। ਇਸ ਤੋਂ ਇਲਾਵਾ ਯੂਰਪ ਅਤੇ ਅਫਰੀਕਾ ਦੇ ਕੁਝ ਹਿੱਸੇ ਵੀ ਇਸ ਦੇ ਅਧਿਕਾਰ ਖੇਤਰ ‘ਚ ਆਉਣਗੇ।