ਦਿੱਲੀ ਵਿੱਚ ਨਮਾਜ਼ ਪੜ੍ਹ ਰਹੇ ਲੋਕਾਂ ਨਾਲ ਪੁਲਿਸ ਨੇ ਕੀਤੀ ਬਦਸਲੂਕੀ….

ਦਿੱਲੀ,9 ਮਾਰਚ 2024

ਦਿੱਲੀ ਦੇ ਇੰਦਰਲੋਕ ਇਲਾਕੇ ‘ਚ ਪੁਲਿਸ ਸਬ-ਇੰਸਪੈਕਟਰ ਵੱਲੋਂ ਸੜਕ ‘ਤੇ ਨਮਾਜ਼ ਅਦਾ ਕਰ ਰਹੇ ਲੋਕਾਂ ਨੂੰ ਲੱਤ ਮਾਰਨਾ ਸ਼ੁਰੂ ਕਰ ਦਿੱਤਾ।ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਲੋਕ ਗੁੱਸੇ ‘ਚ ਹਨ।ਵੀਡੀਓ ‘ਚ ਕਿ ਕਈ ਲੋਕ ਸੜਕ ‘ਤੇ ਇਕੱਠੇ ਪ੍ਰਾਰਥਨਾ ਕਰ ਰਹੇ ਹਨ, ਜਦੋਂ ਇਕ ਪੁਲਸ ਕਰਮਚਾਰੀ ਨੇ ਉਨ੍ਹਾਂ ਨੂੰ ਲੱਤ ਮਾਰਨਾ ਸ਼ੁਰੂ ਕਰ ਦਿੱਤਾ।

ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਨਾਲ ਸਬੰਧਤ ਪੁਲੀਸ ਮੁਲਾਜ਼ਮ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।

ਮੌਕੇ ‘ਤੇ ਮੌਜੂਦ ਇੱਕ ਬਜ਼ੁਰਗ ਨੇ ਕਿਹਾ, “ਦਿੱਲੀ ਪੁਲਿਸ ਨੇ ਬਹੁਤ ਬੁਰਾ ਕੀਤਾ ਹੈ। ਉਨ੍ਹਾਂ ਨੇ ਨਮਾਜ਼ੀਆਂ ਨੂੰ ਮਾਰਿਆ ਹੈ। ਇੱਥੇ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ।””ਜਿਸ ਪੁਲਿਸ ਮੁਲਾਜ਼ਮ ਨੇ ਅਜਿਹਾ ਕੀਤਾ, ਉਸਨੂੰ ਮੁਅੱਤਲ ਕਰਨ ਦੀ ਬਜਾਏ ਹਮੇਸ਼ਾ ਲਈ ਬਰਖਾਸਤ ਕਰ ਦੇਣਾ ਚਾਹੀਦਾ ਹੈ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਹੋਰ ਪੁਲਿਸ ਵਾਲੇ ਵੀ ਉਸਨੂੰ ਦੇਖ ਕੇ ਅਜਿਹਾ ਕਰ ਸਕਦੇ ਹਨ। ਉਸਨੂੰ ਹਮੇਸ਼ਾ ਲਈ ਹਟਾ ਦਿੱਤਾ ਜਾਣਾ ਚਾਹੀਦਾ ਹੈ।”