ਬੈਂਸ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਵਿੱਚ , ਵੱਡੀ ਪਾਰਟੀ ਨਾਲ ਹੋਣ ਲੱਗੀ ਗੱਲ ਪੱਕੀ
ਲੁਧਿਆਣਾ-
ਲੋਕ ਇਨਸਾਫ ਪਾਰਟੀ ਦੇ ਮੁੱਖੀ ਅਤੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਜਲਦ ਸਿਆਸੀ ਧਮਾਕਾ ਕਰ ਸਕਦੇ ਹਨ I ਸਿਮਰਜੀਤ ਸਿੰਘ ਬੈਂਸ ਵੱਡੀ ਰਾਜਨੀਤਿਕ ਪਾਰਟੀ ਚ ਸ਼ਾਮਲ ਹੋ ਕੇ ਲੁਧਿਆਣਾ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ I
ਜਾਣਕਾਰੀ ਅਨੁਸਾਰ ਸਿਮਰਜੀਤ ਸਿੰਘ ਬੈਂਸ ਭਾਜਪਾ ਦੇ ਵੱਡੇ ਆਗੂਆਂ ਨਾਲ ਲਗਾਤਾਰ ਸੰਪਰਕ ਚ ਹਨ ਅਤੇ ਕਿਸੇ ਵੀ ਸਮੇਂ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ I ਜਲੰਧਰ ਲੋਕ ਸਭਾ ਦੀ ਉੱਪ ਚੋਣ ਸਮੇਂ ਵੀ ਸਿਮਰਜੀਤ ਬੈਂਸ ਵਲੋਂ ਭਾਜਪਾ ਦਾ ਸਮਰਥਨ ਕੀਤਾ ਗਿਆ ਸੀ I ਸੂਤਰਾਂ ਤੋਂ ਜਾਣਕਾਰੀ ਅਨੁਸਾਰ ਸਿਮਰਜੀਤ ਬੈਂਸ ਨੇ ਸ਼ਰਤ ਰੱਖੀ ਸੀ ਕਿ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਣਗੇ ਅਤੇ ਭਾਜਪਾ ਨੂੰ ਲੋਕ ਇਨਸਾਫ ਪਾਰਟੀ ਨਾਲ ਗਠਜੋੜ ਦੀ ਪੇਸ਼ਕਸ਼ ਕੀਤੀ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ I ਪਤਾ ਲੱਗਾ ਹੈ ਕਿ ਬੈਂਸ ਹੁਣ ਭਾਜਪਾ ਵਿੱਚ ਸ਼ਾਮਲ ਹੋਣ ਲਈ ਮਨ ਗਏ ਹਨ I
ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਭਾਜਪਾ ਦੇ ਰਾਸ਼ਟਰੀ ਆਗੂ ਸਿਮਰਜੀਤ ਬੈਂਸ ਨੂੰ ਸ਼ਾਮਲ ਕਰਨ ਅਤੇ ਲੋਕ ਸਭਾ ਟਿਕਟ ਦੇਣ ਲਈ ਰਾਜ਼ੀ ਵੀ ਹੋ ਗਏ ਹਨ ਪਰ ਪੰਜਾਬ ਇਕਾਈ ਦੇ ਕੁਝ ਲੀਡਰ ਇਸਦਾ ਵਿਰੋਧ ਕਰ ਰਹੇ ਹਨ I
ਇਹ ਵੀ ਦਸ ਦਈਏ ਕਿ ਪਿਛਲੇ ਮਹੀਨੇ ਇੱਕ ਵੱਡੇ ਅਖਬਾਰ ਨੇ ਸਰਵੇ ਕਰਵਾਇਆ ਸੀ ਜਿਸ ਵਿੱਚ ਪੁੱਛਿਆ ਗਿਆ ਸੀ ਕਿ ਲੁਧਿਆਣਾ ਲੋਕ ਸਭਾ ਤੋਂ ਭਾਜਪਾ ਦਾ ਉਮੀਦਵਾਰ ਕੌਣ ਹੋਣਾ ਚਾਹੀਦਾ ਹੈ I ਸਰਵੇ ਵਿੱਚ ਸਿਮਰਜੀਤ ਬੈਂਸ, ਜੀਵਨ ਗੁਪਤਾ ਅਤੇ ਪਰਮਿੰਦਰ ਬਰਾੜ ਦਾ ਨਾਮ ਵੀ ਸ਼ਾਮਲ ਸੀ ਪਰ 61 ਪ੍ਰਤੀਸ਼ਤ ਲੋਕਾਂ ਨੇ ਸਿਮਰਜੀਤ ਬੈਂਸ ਦੇ ਹੱਕ ਵਿੱਚ ਆਪਣੇ ਰਾਏ ਦਿੱਤੀ ਸੀ I
ਫਿਲਹਾਲ ਭਾਜਪਾ ਆਗੂਆਂ ਅਤੇ ਸਿਮਰਜੀਤ ਬੈਂਸ ਵਲੋਂ ਪੱਤੇ ਨਹੀਂ ਖੋਲ੍ਹੇ ਗਏ ਪਰ ਜੇਕਰ ਸਭ ਕੁਝ ਠੀਕ ਰਿਹਾ ਤਾਂ ਬੈਂਸ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋਣਗੇ I