ਸੀ ਬੀ ਆਈ ਦੀ ਵੱਡੀ ਕਾਰਵਾਈ – ਭਾਰਤੀਆ ਨੂੰ ਰੂਸ ਜੰਗ ਵਿੱਚ ਭੇਜਣ ਵਾਲਾ ਮਨੁੱਖੀ ਤਸਕਰੀ ਦਾ ਵੱਡਾ ਨੈੱਟਵਰਕ ਫੜਿਆ

8 ਮਾਰਚ 2024

ਸੀਬੀਆਈ ਨੇ ਨੌਜਵਾਨਾਂ ਨੂੰ ਮੁਨਾਫ਼ੇ ਦੀਆਂ ਨੌਕਰੀਆਂ ਦੀ ਆੜ ਵਿੱਚ ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਕਥਿਤ ਤੌਰ ’ਤੇ ਭੇਜਣ ਦੇ ਦੋਸ਼ ਵਿੱਚ ਵੱਖ-ਵੱਖ ਵੀਜ਼ਾ ਸਲਾਹਕਾਰ ਫਰਮਾਂ ਅਤੇ ਏਜੰਟਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ ।

ਕੇਂਦਰੀ ਜਾਂਚ ਬਿਊਰੋ ਦੀਆਂ ਕਈ ਟੀਮਾਂ ਨੇ ਸੱਤ ਸ਼ਹਿਰਾਂ – ਦਿੱਲੀ , ਤਿਰੂਵਨੰਤਪੁਰਮ, ਮੁੰਬਈ , ਅੰਬਾਲਾ, ਚੰਡੀਗੜ੍ਹ , ਮਦੁਰਾਈ ਅਤੇ ਚੇਨਈ ਵਿੱਚ ਲਗਭਗ 15 ਥਾਵਾਂ ‘ਤੇ ਤਲਾਸ਼ੀ ਲਈ । ਤਲਾਸ਼ੀ ਲੈਣ ਤੋਂ ਬਾਅਦ, ਸੀਬੀਆਈ ਨੇ ਹੁਣ ਤੱਕ 50 ਲੱਖ ਰੁਪਏ, ਅਪਰਾਧਕ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਰਿਕਾਰਡ ਜਿਵੇਂ ਕਿ ਲੈਪਟਾਪ, ਮੋਬਾਈਲ, ਡੈਸਕਟਾਪ ਅਤੇ ਸੀਸੀਟੀਵੀ ਫੁਟੇਜ ਬਰਾਮਦ ਕੀਤੇ ਹਨ।

ਵੱਖ-ਵੱਖ ਥਾਵਾਂ ਤੋਂ ਪੁੱਛਗਿੱਛ ਲਈ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ। ਹੁਣ ਤੱਕ 35 ਦੇ ਕਰੀਬ ਪੀੜਤਾਂ ਦੇ ਵਿਦੇਸ਼ ਭੇਜੇ ਜਾਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਤਸਕਰੀ ਦਾ ਸ਼ਿਕਾਰ ਹੋਏ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਜਾਰੀ ਹੈ।