ਪਾਕਿਸਤਾਨੀ ਪੰਜਾਬ ਵਿੱਚ ਸਰਦਾਰ ਰਮੇਸ਼ ਸਿੰਘ ਅਰੋੜਾ ਪਹਿਲੇ ਸਿੱਖ ਮੰਤਰੀ ਬਣੇ – ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦਿੱਤੀ ਮੁਬਾਰਕ
ਨਿਊਜ਼ ਪੰਜਾਬ ਬਿਊਰੋ
ਲਾਹੌਰਃ 6ਮਾਰਚ
ਪਾਕਿਸਤਾਨੀ ਪੰਜਾਬ ਵਿੱਚ ਅੱਜ ਸਃ ਰਮੇਸ਼ ਸਿੰਘ ਅਰੋੜਾ ਪਹਿਲੇ ਸਿੱਖ ਮੰਤਰੀ ਬਣੇ ਹਨ। ਕੁਝ ਦਿਨ ਪਹਿਲਾ ਹੀ ਉਨ੍ਹਾਂ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਸੀ।
ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਗਵਰਨਰ ਹਾਊਸ ਪੁੱਜ ਕੇ ਉਨ੍ਹਾ ਨੂੰ ਮੁਬਾਰਕ ਦਿੱਤੀ। ਸਃ ਅਰੋੜਾ ਨੇ ਸ਼੍ਰੀ ਨਨਕਾਣਾ ਸਾਹਿਬ ਦੇ ਹੈੱਡ ਗਰੰਥੀ ਭਾਈ ਦਯਾ ਸਿੰਘ ਤੇ ਡਾ. ਕਲਿਆਣ ਸਿੰਘ ਕਲਿਆਣ ਰਾਹੀਂ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਸੱਦਾ ਪੱਤਰ ਭੇਜਿਆ ਸੀ ਜੋ ਸਬੱਬ ਨਾਲ 33ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਹੌਰ ਪਹੁੰਚੇ ਹੋਏ ਸਨ। ਪ੍ਰੋ, ਗਿੱਲ ਪਿਛਲੇ ਕਈ ਸਾਲਾਂ ਤੋਂ ਸ. ਰਮੇਸ਼ ਸਿੰਘ ਅਰੋੜਾ ਨਾਲ ਜੁੜੇ ਹੋਏ ਹਨ।
ਪੋ. ਗੁਰਭਜਨ ਸਿੰਘ ਗਿੱਲ ਨੂੰ ਰਮੇਸ਼ ਸਿੰਘ ਅਰੋੜਾ ਨੇ ਡਿਪਟੀ ਮੁੱਖ ਮੰਤਰੀ ਮੁਹਤਰਮਾ ਮਰੀਅਮ ਔਰੰਗਜ਼ੇਬ ਨਾਲ ਮਿਲਾਇਆ। ਪ੍ਰੋਃ ਗਿੱਲ ਨੇ ਮਰੀਅਮ ਔਰੰਗਜ਼ੋਬ ਸਾਹਿਬਾ ਨੂੰ ਲੁਧਿਆਣਾ ਤੋਂ ਲਿਆਂਦੀ ਫੁਲਕਾਰੀ ਭੇਂਟ ਕੀਤੀ । ਉਨ੍ਹਾ ਮਰੀਅਮ ਔਰੰਗਜ਼ੇਬ ਦਾ ਸ. ਰਮੇਸ਼ ਸਿੰਘ ਅਰੋੜਾ ਨੂੰ ਕੈਬਨਿਟ ਵਿੱਚ ਲੈਣ ਦਾ ਧੰਨਵਾਦ ਕੀਤਾ।
ਪਾਕਿ ਪੰਜਾਬ ਦੇ ਨਵੇਂ ਬਣੇ ਮੰਤਰੀ ਮੰਡਲ ਦੀ ਸੂਚੀ