ਗੁਜਰਾਤ ਸਮੁੰਦਰੀ ਤੱਟ ਤੋ 3 ਟਨ ਤੋਂ ਜਿਆਦਾ ਨਸ਼ੀਲੇ ਪਦਾਰਥ ਬਰਾਮਦ, ਇਰਾਨੀ ਕਿਸ਼ਤੀ ਸਮੇਤ 5 ਵਿਦੇਸ਼ੀ ਗ੍ਰਿਫਤਾਰ।

ਗੁਜਰਾਤ: 28 ਫ਼ਰਵਰੀ 2024

ਮੰਗਲਵਾਰ ਦੇਰ ਰਾਤ ਗੁਜਰਾਤ ਤੱਟ ‘ਤੇ ਇਕ ਈਰਾਨੀ ਕਿਸ਼ਤੀ ਤੋਂ ਲਗਭਗ 3 ਟਨ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਅਤੇ ਜਲ ਸੈਨਾ, ਨਾਰਕੋਟਿਕਸ ਕੰਟਰੋਲ ਬਿਊਰ ਅਤੇ ਗੁਜਰਾਤ ਐਂਟੀ-ਟੈਰਰਿਜ਼ਮ ਸਕੁਐਡ (ਐਨਸੀਬੀ) ਦੁਆਰਾ ਸਾਂਝੇ ਆਪ੍ਰੇਸ਼ਨ ਵਿਚ ਈਰਾਨੀ ਨਾਗਰਿਕ ਹੋਣ ਦੇ ਸ਼ੱਕੀ ਪੰਜ ਵਿਅਕਤੀਆਂ ਨੂੰ ਫੜਿਆ ਗਿਆ।ਕਿਸ਼ਤੀ ਅਤੇ ਇਸ ਦੇ ਚਾਲਕ ਦਲ ਨੂੰ ਪੋਰਬੰਦਰ ਬੰਦਰਗਾਹ ‘ਤੇ ਲਿਆਂਦਾ ਗਿਆ ਅਤੇ ਸਥਾਨਕ ਪੁਲਸ ਨੂੰ ਸੌਂਪ ਦਿੱਤਾ ਗਿਆ, ਜਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਰੱਖਿਆ ਮੰਤਰਾਲੇ ਅਨੁਸਾਰ ਨਸ਼ੀਲੇ ਪਦਾਰਥਾਂ ਦੀ ਸਭ ਤੋਂ ਵੱਡੀ ਬਰਾਮਦਗੀ ਹੋਈ ਹੈ; ਜ਼ਬਤ ਕੀਤੇ ਗਏ ਸਮਾਨ ਵਿੱਚ ਚਰਸ, ਮੈਥਾਮਫੇਟਾਮਾਈਨ ਅਤੇ ਮੋਰਫਿਨ ਸ਼ਾਮਲ ਹਨ।