ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਨਹੀਂ ਰਹੇ,72 ਸਾਲ ਦੀ ਉਮਰ ਵਿੱਚ ਲਿਆ ਆਖਰੀ ਸਾਹ

Pankaj Udhas :26 ਫ਼ਰਵਰੀ 2024

ਮਸ਼ਹੂਰ ਗਜ਼ਲ ਗਾਇਕ ਪੰਕਜ ਉਧਾਸ ਨੇ 72 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਪੰਕਜ ਦੀ ਧੀ ਨਿਆਬ ਉਧਾਸ ਨੇ ਗਾਇਕ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ। ਪੋਸਟ ‘ਚ ਉਨ੍ਹਾਂ ਲਿਖਿਆ-ਬਹੁਤ ਦੁੱਖ ਨਾਲ ਤੁਹਾਨੂੰ ਦੱਸਣਾ ਪੈ ਰਿਹਾ ਹੈ ਕਿ ਪਦਮਸ਼੍ਰੀ ਪੰਕਜ ਉਧਾਸ ਦਾ 26 ਫਰਵਰੀ 2024 ਨੂੰ ਦੇਹਾਂਤ ਹੋ ਗਿਆ ਹੈ। ਉਹ ਲੰਬੇ ਸਮੇਂ ਤੋਂ ਬਿਮਾਰ ਸਨ। ਲੰਬੀ ਬਿਮਾਰੀ ਤੋਂ ਬਾਅਦ 72 ਸਾਲ ਦੀ ਉਮਰ ‘ਚ ਪੰਕਜ ਉਧਾਸ ਦਾ ਦੇਹਾਂਤ ਹੋ ਗਿਆ।

ਇਸ ਖਬਰ ਤੋਂ ਬਾਅਦ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ। ਪੰਕਜ ਵਰਗੇ ਗ਼ਜ਼ਲ ਗਾਇਕ ਦਾ ਜਾਣਾ ਪ੍ਰਸ਼ੰਸਕਾਂ ਨੂੰ ਉਦਾਸ ਕਰ ਗਿਆ ਹੈ। ਸੋਸ਼ਲ ਮੀਡੀਆ ‘ਤੇ ਹਰ ਕੋਈ ਨਮ ਅੱਖਾਂ ਨਾਲ ਗਾਇਕ ਨੂੰ ਆਖਿਰੀ ਸ਼ਰਧਾਂਜਲੀ ਦੇ ਰਿਹਾ ਹੈ।