ਲੁਧਿਆਣਾ ਵਿੱਚ ਹੁਣ ਤੱਕ 708 ਨਮੂਨਿਆਂ ਵਿੱਚੋਂ 548 ਨੈਗੇਟਿਵ ਆਏ-ਡਿਪਟੀ ਕਮਿਸ਼ਨਰ
ਲੁਧਿਆਣਾ, 12 ਅਪ੍ਰੈੱਲ ( ਨਿਊਜ਼ ਪੰਜਾਬ )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਦੇ ਚੱਲਦਿਆਂ ਜ਼ਿਲ•ਾ ਲੁਧਿਆਣਾ ਵਿੱਚ ਹੁਣ ਤੱਕ 708 ਨਮੂਨੇ ਲਏ ਗਏ ਹਨ, ਜਿਨ•ਾਂ ਵਿੱਚੋਂ 577 ਦੇ ਨਤੀਜੇ ਪ੍ਰਾਪਤ ਹੋ ਚੁੱਕੇ ਹਨ। ਜਦਕਿ 131 ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਉਨ•ਾਂ ਦੱਸਿਆ ਕਿ 548 ਨਮੂਨਿਆਂ ਦੇ ਨਤੀਜੇ ਨੈਗੇਟਿਵ ਆਏ ਹਨ, 17 ਰਿਜੈਕਟ ਹੋਏ ਹਨ। 12 ਨਤੀਜੇ ਪਾਜ਼ੀਟਿਵ ਪਾਏ ਗਏ ਹਨ, ਜਿਨ•ਾਂ ਵਿੱਚੋਂ ਇੱਕ-ਇੱਕ ਜਲੰਧਰ ਅਤੇ ਬਰਨਾਲਾ ਨਾਲ ਸੰਬੰਧਤ ਹੈ।
ਉਨ•ਾਂ ਸਪੱਸ਼ਟ ਕੀਤਾ ਕਿ ਅੱਜ ਹੋਰ ਕੋਈ ਵੀ ਨਵਾਂ ਪਾਜ਼ੀਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇੱਕ ਮਰੀਜ਼ ਪੂਰੀ ਤਰ•ਾਂ ਤੰਦਰੁਸਤ ਹੋ ਘਰ ਜਾ ਚੁੱਕਿਆ ਹੈ। ਸ੍ਰੀ ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਰਾਹਤ ਕਾਰਜਾਂ ਬਾਰੇ ਰੀਵਿਊ ਮੀਟਿੰਗ ਕੀਤੀ, ਜਿਸ ਵਿੱਚ ਸਾਰੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ•ਾ ਪ੍ਰਸਾਸ਼ਨ ਵੱਲੋਂ ਹੌਟਸਪਾਟ ਐਲਾਨੇ ਗਏ ਅਮਰਪੁਰਾ ਅਤੇ ਚੌਕੀਮਾਨ ਖੇਤਰਾਂ ਵਿੱਚ ਸਰਵੇ ਦਾ ਕੰਮ ਲਗਾਤਾਰ ਜਾਰੀ ਹੈ। ਉਨ•ਾਂ ਦੱਸਿਆ ਕਿ ਅਮਰਪੁਰਾ ਮੁਹੱਲਾ ਵਿੱਚ 185 ਘਰਾਂ ਵਿੱਚੋਂ 854 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ। ਜਿਨ•ਾਂ ਵਿੱਚੋਂ 1 ਵਿਅਕਤੀ ਵਿੱਚ ਲੱਛਣ ਪਾਏ ਗਏ ਸਨ, ਜਿਸ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਹੈ। ਉਸ ਦੇ ਨਮੂਨੇ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਇਸ ਤੋਂ ਇਲਾਵਾ ਚੌਕੀਮਾਨ ਵਿੱਚ 153 ਘਰਾਂ ਦੇ 823 ਲੋਕਾਂ ਦੀ ਅਤੇ ਪਿੰਡ ਗੁੜੇ ਵਿੱਚ 295 ਘਰਾਂ ਦੇ 1233 ਲੋਕਾਂ ਦੀ ਜਾਂਚ ਕੀਤੀ ਗਈ ਹੈ। ਕਿਸੇ ਵੀ ਵਿਅਕਤੀ ਵਿੱਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ। ਉਨ•ਾਂ ਕਿਹਾ ਕਿ ਇਹ ਸਰਵੇ ਹਾਲੇ ਕੁਝ ਹੋਰ ਦਿਨ ਚੱਲੇਗਾ।
ਉਨ•ਾਂ ਦੱਸਿਆ ਕਿ ਧਿਆਨ ਵਿੱਚ ਆਇਆ ਸੀ ਕਿ ਸਥਾਨਕ ਸ਼ੇਰਪੁਰ ਅਤੇ ਸ਼ਹਿਰ ਦੇ ਦੋ ਹੋਰ ਖੇਤਰਾਂ ਵਿੱਚ ਕੁਝ ਲੋਕਾਂ ਵੱਲੋਂ ਗੈਰਕਾਨੂੰਨੀ ਸਬਜ਼ੀ ਮੰਡੀਆਂ ਚਲਾਈਆਂ ਜਾ ਰਹੀਆਂ ਹਨ, ਇਸ ਮਾਮਲੇ ਦੀ ਜਾਂਚ ਕਰਵਾਈ ਗਈ ਹੈ ਅਤੇ ਲੁਧਿਆਣਾ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮਾਮਲੇ ਦਰਜ ਕਰ ਲਏ ਗਏ ਹਨ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਹੀ ਰਹਿਣ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ। ਉਨ•ਾਂ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਲੋਕਾਂ ਦੀ ਸੇਵਾ ਵਿੱਚ ਲਗਾਤਾਰ ਲੱਗਿਆ ਹੋਇਆ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਰੇਲੂ ਲੋੜਾਂ ਦਾ ਸਮਾਨ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇ।
ਉਨ•ਾਂ ਕਿਹਾ ਕਿ ਲੋਕਾਂ ਤੱਕ ਲੰਗਰ ਅਤੇ ਤਿਆਰ ਭੋਜਨ ਮੁਹੱਈਆ ਕਰਾਉਣ ਲਈ ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲਪ੍ਰੀਤ ਕੌਰ ਬਰਾੜ ਨੂੰ ਨੋਡਲ ਅਧਿਕਾਰੀ ਲਗਾਇਆ ਗਿਆ ਹੈ, ਜਦਕਿ ਵਧੀਕ ਮੁੱਖ ਪ੍ਰਸਾਸ਼ਕ ਗਲਾਡਾ ਸ੍ਰ. ਭੁਪਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਹਰੀਸ਼ ਦਿਯਾਮਾ ਨੂੰ ਉਨ•ਾਂ ਦਾ ਸਹਾਇਕ ਲਗਾਇਆ ਗਿਆ ਹੈ। ਸ੍ਰੀ ਅਗਰਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਲਈ ਫੰਡਾਂ ਦੀ ਕਮੀ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਇਸ ਲਈ ਲੋਕ ਬਿਲਕੁਲ ਵੀ ਘਬਰਾਉਣ ਨਾ।
ਉਨ•ਾਂ ਹੋਰ ਦੱਸਿਆ ਕਿ ਸ਼ਹਿਰ ਵਿੱਚ ਸਿਰਫ਼ ਟਰਾਇਲ ਅਧਾਰ ‘ਤੇ ਹੀ ਕੁਝ ਰੈਸਤਰਾਂ ਅਤੇ ਬੇਕਰੀਆਂ ਆਦਿ ਨੂੰ ਸ਼ਾਮ 7.30 ਵਜੇ ਤੋਂ ਰਾਤ 10 ਵਜੇ ਤੱਕ ਖੁੱਲ•ਣ ਦੀ ਆਗਿਆ ਦਿੱਤੀ ਗਈ ਹੈ। ਇਸ ਖੁੱਲ• ਦੀ ਵੀ ਅਗਲੇ ਦਿਨਾਂ ਵਿੱਚ ਸਮੀਖਿਆ ਕੀਤੀ ਜਾਵੇਗੀ। ਜੇਕਰ ਕੋਈ ਕਮੀ ਪੇਸ਼ੀ ਪਾਈ ਗਈ ਤਾਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ•ਾਂ ਭਰੋਸਾ ਦਿੱਤਾ ਕਿ ਇਨ•ਾਂ ਰੈਸਤਰਾਂ ਅਤੇ ਬੇਕਰੀਆਂ ਦੀ ਸਫਾਈ ਵਿਵਸਥਾ ਅਤੇ ਹਦਾਇਤਾਂ ਦੀ ਪਾਲਣਾ ਬਾਰੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਜੇਕਰ ਹੋਰ ਲੋਕ ਵੀ ਰੇਸਤਰਾਂ ਜਾਂ ਬੇਕਰੀਆਂ ਖੋਲ•ਣਾ ਚਾਹੁੰਦੇ ਹਨ ਤਾਂ ਉਹ ਵੀ ਜ਼ਿਲ•ਾ ਪ੍ਰਸਾਸ਼ਨ ਕੋਲ ਅਪਲਾਈ ਕਰ ਸਕਦੇ ਹਨ।