‘ਮੈਂ ਹਾਂ ਵਲੰਟੀਅਰ’ — ਅੰਮ੍ਰਿਤਸਰ ਵਿੱਚ ਪਹਿਲ ਕਦਮੀ

ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਭੋਜਨ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲੀਸ ਨੇ ਕੇਂਦਰੀ ਖੁਰਾਕ ਪੂਲ ਤਿਆਰ ਕੀਤੇ

ਨਿਊਜ਼ ਪੰਜਾਬ

ਚੰਡੀਗੜ•, 12 ਅਪ੍ਰੈਲ :
ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਜ਼ਿਲਿ•ਆਂ ਵਿੱਚ  ਕੇਂਦਰੀ ਖੁਰਾਕ ਪੂਲ ਤਿਆਰ ਕੀਤੇ ਹਨ।
ਇਸ ਪੂਲ ਪ੍ਰਣਾਲੀ ਵਿਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਪਿੰਡ ਦੇ ਪੁਲਿਸ ਅਧਿਕਾਰੀ (ਵੀਪੀਓਜ਼), ਐਨਜੀਓਜ਼, ਦਾਨੀ, ਵਲੰਟੀਅਰਾਂ ਤੋਂ ਇਲਾਵਾ ਧਾਰਮਿਕ ਸੰਸਥਾਵਾਂ ਅਤੇ ਸਮਾਜ ਭਲਾਈ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ ਹੈ।
ਡੀਜੀਪੀ ਦਿਨਕਰ ਗੁਪਤਾ ਅਨੁਸਾਰ ਪੂਲ ਨੂੰ ਫੀਲਡ ਅਧਿਕਾਰੀਆਂ ਤੋਂ ਇਨਪੁਟਸ ਮਿਲਦੀਆਂ ਹਨ ਜੋ ਰਿਸੋਰਸ ਪੂਲਿੰਗ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ ਨਾਲ ਮੰਗ ਅਤੇ ਸਪਲਾਈ ਖੇਤਰਾਂ ਦਾ ਨਿਯਮਤ ਰਿਕਾਰਡ ਰੱਖਦੇ ਹਨ।
ਉਨ•ਾਂ ਦੱਸਿਆ ਕਿ ਦਾਨੀਆਂ ਨਾਲ ਤਾਲਮੇਲ ਕਰਨ ਲਈ ਵੀ.ਪੀ.ਓਜ਼ ਵੱਲੋਂ ਵਟਸਐਪ ਗਰੁੱਪਾਂ ਬਣਾਏ ਗਏ ਹਨ ਤਾਂ ਜੋ ਭੋਜਨ ਸਮੱਗਰੀ ਦੀ ਵੰਡ ਵਿਚ ਕਿਸੇ ਕਿਸਮ ਦੀ ਡੁਪਲੀਕੇਸ਼ਨ (ਦੁਹਰਾਉਣਾ) ਤੋਂ ਬਚਿਆ ਜਾ ਸਕੇ। ਭੋਜਨ, ਦਵਾਈਆਂ, ਸੈਨੇਟਰੀ ਪੈਡ, ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਵਸਤਾਂ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰੇਕ ਸਮੂਹ ਵਿੱਚ ਸਬੰਧਤ ਖੇਤਰਾਂ ਦੇ ਔਸਤਨ 60/70 ਵਿਅਕਤੀ ਹਨ। ਪਿੰਡ ਜਾਂ ਵਾਰਡ-ਵਾਰ ਜ਼ਰੂਰਤਾਂ ਦਾ ਮੁਲਾਂਕਣ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਜਿਸਨੂੰ ਫਿਰ ਡੀਐਸਪੀ ਪੱਧਰ ‘ਤੇ ਇਕਸਾਰ ਕੀਤਾ ਜਾਂਦਾ ਹੈ। ਡੀਜੀਪੀ ਨੇ ਅੱਗੇ ਦੱਸਿਆ ਕਿ ਸਾਰੇ ਦਾਨੀਆਂ ਤੋਂ ਪ੍ਰਾਪਤ ਰਾਸ਼ਨ ਦੀ ਵੰਡ ਐਨ.ਜੀ.ਓਜ਼ ਅਤੇ ਸਬੰਧਤ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ, ਜੋ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ।
ਅੰਮ੍ਰਿਤਸਰ ਵਿਚ, ਵੱਖ ਵੱਖ ਦਾਨੀਆਂ ਦੁਆਰਾ ਦਿੱਤੀਆਂ ਵਸਤਾਂ ਗੋਲ ਬਾਗ ਅਤੇ ਰੈਡ ਕਰਾਸ ਸੈਂਟਰਾਂ ਵਿਚ ਇਕੱਤਰ ਕੀਤੀਆਂ ਜਾਂਦੀਆਂ ਹਨ। ਏਸੀਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਾਲੀ ਇੱਕ ਜ਼ੋਨ ਪੱਧਰੀ ਟੀਮ ਸਟਾਕ ਨੂੰ ਕੰਪਾਇਲ ਕਰਨ ਦੇ ਨਾਲ ਨਾਲ  ਜਨਤਕ ਫੀਡਬੈਕ ਦੇ ਅਧਾਰ ‘ਤੇ ਵੱਖ ਵੱਖ ਖੇਤਰਾਂ ਦੀ ਮੰਗ ਨੂੰ ਵੀ ਕੰਪਾਇਲ ਕਰਦੀ ਹੈ। ਸਟਾਕ ਨੂੰ ਫਿਰ ਵਾਰਡ ਪੱਧਰ ਦੀਆਂ 85 ਟੀਮਾਂ ਵਿਚ ਵੰਡਿਆ ਜਾਂਦਾ ਹੈ ਜਿਸ ਵਿਚ ਇਕ ਪੁਲਿਸ ਕਰਮਚਾਰੀ, ਇਕ ਕਲਰਕ ਅਤੇ ਇਕ ਨਗਰ ਨਿਗਮ ਅਧਿਕਾਰੀ ਸ਼ਾਮਲ ਹੁੰਦੇ ਹਨ, ਜਿਨ•ਾਂ ਨੂੰ ਲੋੜਵੰਦ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਵੰਡ ਦਾ ਜ਼ਿੰਮਾ ਸੌਪਿਆ ਜਾਂਦਾ ਹੈ।
ਇਸੇ ਤਰ•ਾਂ ਮਾਨਸਾ ਵਿੱਚ, ਸ਼ੁਰੂ ਵਿੱਚ 38 ਐਨਜੀਓ ਨੇ ਪਕਾਏ ਹੋਏ ਖਾਣੇ ਅਤੇ ਰਾਸ਼ਨ ਦੀ ਵੰਡ ਸ਼ੁਰੂ ਕੀਤੀ ਸੀ, ਜਿਸ ਦੀ ਵੰਡ ਹੁਣ ਵੀਪੀਓਜ਼ ਰਾਹੀਂ ਸੁਚਾਰੂ ਢੰਗ ਨਾਲ ਕੀਤੀ ਜਾ ਰਹੀ ਹੈ। ਡੀਜੀਪੀ ਨੇ ਦੱਸਿਆ ਕਿ ਇੱਕ ਡੀਐਸਪੀ ਪੱਧਰ ਦਾ ਅਧਿਕਾਰੀ ਹਰੇਕ ਖੇਤਰ ਦੀ ਮੰਗ ਨੂੰ ਕੰਪਾਇਲ ਕਰਦਾ ਹੈ ਅਤੇ ਐਨ.ਜੀ.ਓਜ਼ ਦੀ ਸਰਗਰਮ ਸ਼ਮੂਲੀਅਤ ਰਾਹੀਂ ਲੋੜਵੰਦਾਂ ‘ਚ ਜ਼ਰੂਰੀ ਵਸਤਾਂ ਦੀ ਵੰਡ ਦੀ ਨਿਗਰਾਨੀ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ।
ਐਸ.ਬੀ.ਐਸ.ਐਨ. ਪੰਜਾਬ ਪੁਲਿਸ + ਐਨਜੀਓਜ਼ ਹੈਲਪਿੰਗ ਹੈਂਡ’ ਪ੍ਰੋਜੈਕਟ ਦੇ ਤਹਿਤ, ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਦਾਨ ਕਰਨ ਵਾਲਿਆਂ ਅਤੇ ਵਲੰਟੀਅਰਾਂ ਨੂੰ ਜ਼ਰੂਰਤਮੰਦ ਲੋਕਾਂ ਦੀ ਸੇਵਾ ਲਈ ਸਾਂਝੇ ਪਲੇਟਫਾਰਮ ‘ਤੇ ਲਿਆਂਦਾ ਹੈ। ਸਾਡੇ ਪਾਸਪੋਰਟ ਵੈਰੀਫਿਕੇਸ਼ਨ ਅਫ਼ਸਰਾਂ ਦੁਆਰਾ ਲੋੜਵੰਦਾਂ ਅਤੇ ਗਰੀਬ ਲੋਕਾਂ ਦਾ ਡਾਟਾ ਲਿਆ ਗਿਆ ਸੀ, ਜਿਸ ਨੂੰ ਜ਼ਰੂਰੀ ਵਸਤਾਂ ਦੀ ਵੰਡ ਸਮੇਂ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਲੁਧਿਆਣਾ ਵਿੱਚ, ਸਾਰੀਆਂ 125 ਐਨਜੀਓਜ ਨੂੰ ਇੱਕ ਵਟਸਐਪ ਗਰੁੱਪ ‘ਤੇ ਲਿਆਂਦਾ ਗਿਆ ਹੈ। ਉਹ ਜ਼ਰੂਰਤ ਦੇ ਅਧਾਰ ਤੇ ਲੰਗਰ ਤਿਆਰ ਕਰਦੇ ਹਨ, ਅਤੇ ਫਿਰ ਪੁਲਿਸ ਦੀ ਸਹਾਇਤਾ ਨਾਲ ਲੰਗਰ ਵਰਤਾਇਆ ਜਾਂਦਾ ਹੈ। ਐਸ.ਐਚ.ਓਜ਼ ਅਤੇ ਵਲੰਟੀਅਰਾਂ ਦੁਆਰਾ ਲੁਧਿਆਣਾ ਦੇ 400 ਵੱਖ-ਵੱਖ ਇਲਾਕਿਆਂ ਤੋਂ ਜ਼ਰੂਰੀ ਵਸਤਾਂ ਇਕੱਤਰ ਕੀਤੀਆਂ ਜਾਂਦੀਆਂ ਹਨ, ਜਿੱਥੇ ਗਰੀਬ ਲੋਕ ਰਹਿੰਦੇ ਹਨ।
ਖੰਨਾ ਨੂੰ ਵੱਖ ਵੱਖ ਜ਼ੋਨਾਂ ਵਿਚ ਵੰਡਿਆ ਗਿਆ ਹੈ। ਵੱਖ ਵੱਖ ਦਾਨੀ ਅਤੇ ਸਮਾਜ ਭਲਾਈ ਸੰਸਥਾਵਾਂ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਜ਼ਰੂਰੀ ਸਮਾਨ ਦਾਨ ਕਰਨ ਲਈ ਅੱਗੇ ਆ ਰਹੀਆਂ ਹਨ। ਡੀਜੀਪੀ ਨੇ ਕਿਹਾ ਕਿ ਤਾਰੀਖ / ਸਮਾਂ ਸੂਚੀ ਬਣਾਈ ਗਈ ਹੈ ਅਤੇ ਲੋੜਵੰਦਾਂ ਨੂੰ ਜ਼ਰੂਰੀ ਵਸਤਾਂ ਅਤੇ ਪਕਾਇਆ ਭੋਜਨ ਦਾਨ ਕਰਨ ਲਈ ਵਿਸ਼ੇਸ਼ ਸਮਾਜ ਭਲਾਈ ਸੰਸਥਾਵਾਂ ਨੂੰ ਚੋਣਵੇਂ ਖੇਤਰ ਦਿੱਤੇ ਗਏ ਹਨ ਤਾਂ ਜੋ ਖਾਣੇ ਦੀ ਬਰਬਾਦੀ ਤੋਂ ਬਚਿਆ ਜਾ ਸਕੇ।
ਸ਼ਹਿਰ ਵਿਚ ਦਾਨ ਕੀਤੇ ਗਏ ਸਾਰੇ ਪਕਾਏ ਹੋਏ ਖਾਣੇ ਅਤੇ ਸੁੱਕੇ ਰਾਸ਼ਨ ਨੂੰ ਪੁਲਿਸ ਲਾਈਨ, ਬਠਿੰਡਾ ਦੀ ਇੱਕ ਜਗ•ਾਂ ਇਕੱਠਾ ਕੀਤਾ ਜਾਂਦਾ ਹੈ ਜਿੱਥੇ ਸੁੱਕੇ ਰਾਸ਼ਨ ਦੇ ਇਕਸਾਰ ਪੈਕੇਟ ਤਿਆਰ ਕੀਤੇ ਜਾਂਦੇ ਹਨ ਅਤੇ ਉਨ•ਾਂ ਨੂੰ ਵਲੰਟੀਅਰਾਂ ਅਤੇ ਪੁਲਿਸ ਅਧਿਕਾਰੀਆਂ ਦੀ ਸਹਾਇਤਾ ਨਾਲ ਵੰਡਿਆ ਜਾਂਦਾ ਹੈ। ਸ਼ਹਿਰ ਵਿਚ ਸੁੱਕੇ ਰਾਸ਼ਨ ਦੇ 33,902 ਪੈਕੇਟ ਅਤੇ ਪਕਾਏ ਹੋਏ ਖਾਣੇ ਦੇ  3,96,038 ਪੈਕਟ ਪਹਿਲਾਂ ਹੀ ਵੰਡੇ ਜਾ ਚੁੱਕੇ ਹਨ।
ਅੰਮ੍ਰਿਤਸਰ ਦਿਹਾਤੀ ਜ਼ਿਲ•ੇ ਵਿੱਚ 889 ਵੀਪੀਓਜ਼ ਦੀ ਸਹਾਇਤਾ ਨਾਲ, ਇੱਕ ਮੁਹਿੰਮ, “ਮੈਂ ਹਾਂ ਵਲੰਟੀਅਰ” ਚਲਾਈ ਗਈ ਹੈ ਅਤੇ ਹੁਣ ਤੱਕ ਸਪਲਾਈ ਲਈ 532 ਅਤੇ ਵੰਡ ਲਈ 4580 ਵਲੰਟੀਅਰ ਸੂਚੀਬੱਧ ਕੀਤੇ ਜਾ ਚੁੱਕੇ ਹਨ। ਸਪਲਾਈ ਵਾਲੰਟੀਅਰਾਂ ਦੁਆਰਾ ਦਾਨ ਕੀਤੇ ਸਰੋਤ ਪੁਲਿਸ ਸਟੇਸ਼ਨ ਪੱਧਰ ‘ਤੇ ਇਕੱਠੇ ਕੀਤੇ ਜਾਂਦੇ ਹਨ ਅਤੇ ਡਿਸਟ੍ਰੀਬਿਊਸ਼ਨ ਵਲੰਟੀਅਰਾਂ ਦੁਆਰਾ ਪਿੰਡਾਂ ਵਿਚ ਵੰਡੇ ਜਾਂਦੇ ਹਨ। ਜ਼ਿਲ•ੇ ਭਰ ਵਿੱਚ 3 ਲੱਖ ਤੋਂ ਵੱਧ ਲੋਕਾਂ ਨੂੰ ਭੋਜਨ ਪ੍ਰਦਾਨ ਕੀਤਾ ਗਿਆ ਹੈ ਅਤੇ ਸੁੱਕੇ ਰਾਸ਼ਨ ਦੇ 60,230 ਪੈਕੇਟ ਵੰਡੇ ਗਏ ਹਨ।    
————-