ਹਮਲਾ ਕਰਨ ਵਾਲੇ 7 ਨਿਹੰਗ ਪੁਲਿਸ ਨੇ ਕੀਤੇ ਕਾਬੂ – ਦੋਸ਼ੀਆਂ ਤੇ ਹੋਏਗੀ ਸਖਤ ਕਾਰਵਾਈ — ਡੀ ਜੀ ਪੀ
ਨਿਊਜ਼ ਪੰਜਾਬ
ਪਟਿਆਲਾ , 12 ਅਪ੍ਰੈਲ -ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ‘ਤੇ ਹਮਲਾ ਕਰਨ ਵਾਲੇ ਹਮਲਾਵਰ 7 ਨਿਹੰਗਾ ਨੂੰ ਗ੍ਰਿਫਤਾਰ ਕਰ ਲਿਆ ਹੈ | ਸੂਚਨਾ ਅਨੁਸਾਰ ਕਾਰਵਾਈ ਦੌਰਾਨ ਇੱਕ ਹਮਲਾਵਰ ਨਿਹੰਗ ਗੋਲੀ ਲਗਣ ਨਾਲ ਜਖਮੀ ਹੋ ਗਿਆ | ਸਨੌਰ ਪਟਿਆਲਾ ਰੋਡ ਸਥਿਤ ਸਬਜ਼ੀ ਮੰਡੀ ਵਿਖੇ ਅੱਜ ਸਵੇਰੇ ਮੰਡੀ ਅੰਦਰ ਦਾਖਲ ਹੋਣ ਸਬੰਧੀ ਰੋਕੇ ਜਾਣ ‘ਤੇ ਕੁੱਝ ਨਿਹੰਗ ਸਿੰਘਾਂ ਵੱਲੋਂ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ‘ਤੇ ਕਿਰਪਾਨਾਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਸੀ, ਦੀ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ। ਉਨ੍ਹਾਂ ਕਿਹਾ ਨਿਹੰਗ ਸਿੰਘਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਨ ਵਾਲੇ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਘਟਨਾ ‘ਚ ਏ.ਐੱਸ.ਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਹੈ, ਦਾ ਪੀ.ਜੀ.ਆਈ ਵਿਖੇ ਇਲਾਜ ਚੱਲ ਰਿਹਾ ਹੈ। ਡੀ.ਜੀ.ਪੀ ਨੇ ਕਿਹਾ ਕਿ ਉਨ੍ਹਾਂ ਪੀ.ਜੀ.ਆਈ ਦੇ ਡਾਇਰੈਕਟਰ ਨਾਲ ਗੱਲ ਕੀਤੀ ਹੈ | ਸਰਜਰੀ ਦੇ ਲਈ ਪੀ.ਜੀ.ਆਈ ਦੇ ਪ੍ਰਮੁੱਖ ਪਲਾਸਟਿਕ ਸਰਜਨ ਵਲੋਂ ਸਰਜਰੀ ਕੀਤੀ ਜਾ ਰਹੀ ਹੈ।