1984 ਸਿੱਖ ਦੰਗਿਆਂ ਦੇ ਦੋਸ਼ੀ ਕਮਲ ਨਾਥ ਦਾ ਵਿਰੋਧ – ਭਾਜਪਾ ਸਿੱਖ ਆਗੂਆਂ ਨੇ ਦੇ ਦਿੱਤੀ ਧਮਕੀ
ਭਾਜਪਾ ਵਿੱਚ ਸ਼ਾਮਲ ਕਈ ਸਿੱਖ ਆਗੂਆਂ ਵਲੋਂ ਕਮਲਨਾਥ ਨੂੰ ਭਾਜ਼ਪਾ ਵਿੱਚ ਸ਼ਾਮਲ ਕਰਨ ਤੇ ਪਾਰਟੀ ਛੱਡਣ ਦੀ ਧਮਕੀ ਦੇਣ ਤੋਂ ਬਾਅਦ ਕਾਂਗਰਸੀ ਆਗੂ ਕਮਲਨਾਥ ਨੇ ਦਿੱਤਾ ਜਵਾਬ
ਕਾਂਗਰਸੀ ਆਗੂ ਕਮਲਨਾਥ ਦੇ ਭਾਜਪਾ ‘ਚ ਸ਼ਾਮਲ ਹੋਣ ਦੇ ਮੁੱਦੇ ‘ਤੇ ਪਾਰਟੀ ‘ਚ ਵਿਵਾਦ ਪੈਦਾ ਹੋ ਗਿਆ ਹੈ। ਪਾਰਟੀ ਆਗੂਆਂ ਦਾ ਕਹਿਣਾ ਹੈ ਕਿ 1984 ਸਿੱਖ ਦੰਗਿਆਂ ਦੇ ਕਥਿਤ ਦੋਸ਼ੀ ਕਮਲ ਨਾਥ ਨੂੰ ਪਾਰਟੀ ਵਿੱਚ ਲੈਣ ਨਾਲ ਸਿੱਖ ਕੌਮ ਵਿੱਚ ਗਲਤ ਸੰਦੇਸ਼ ਜਾਵੇਗਾ। ਇਸ ਨਾਲ ਦਿੱਲੀ ਅਤੇ ਪੰਜਾਬ ਸਮੇਤ ਕਈ ਰਾਜਾਂ ਵਿੱਚ ਨੁਕਸਾਨ ਹੋ ਸਕਦਾ ਹੈ।
ਪਾਰਟੀ ਦੇ ਸਿੱਖ ਆਗੂਆਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਢੁਕਵੇਂ ਮੰਚ ‘ਤੇ ਆਪਣੇ ਵਿਚਾਰ ਰੱਖੇ ਹਨ ਅਤੇ ਕਮਲਨਾਥ ਨੂੰ ਪਾਰਟੀ ‘ਚ ਲੈਣ ‘ਤੇ ਆਪਣੀ ਅਸਹਿਮਤੀ ਦਰਜ ਕਰਵਾਈ ਹੈ।
ਸੂਤਰਾਂ ਅਨੁਸਾਰ ਭਾਜਪਾ ਵਿੱਚ ਸ਼ਾਮਲ ਕਈ ਸਿੱਖ ਆਗੂਆਂ ਨੇ ਕਮਲਨਾਥ ਨੂੰ ਭਾਜ਼ਪਾ ਵਿੱਚ ਸ਼ਾਮਲ ਕਰਨ ਤੇ ਪਾਰਟੀ ਛੱਡਣ ਦੀ ਧਮਕੀ ਵੀ ਦਿੱਤੀ ਹੈ
ਦੂਜੇ ਪਾਸੇ ਭਾਜਪਾ ਵਿੱਚ ਵਿਰੋਧ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕਮਲਨਾਥ ਨੇ ਭਾਜਪਾ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ‘ਤੇ ਆਪਣੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਕਿਤੇ ਵੀ ਇਸ ਸਬੰਧੀ ਕੋਈ ਗੱਲ ਨਹੀਂ ਹੋਈ।
ਤਸਵੀਰਾਂ – ਸ਼ੋਸਲ ਮੀਡੀਆ