ਮੌਸਮ ਵਿਭਾਗ,:ਪੰਜਾਬ ‘ਚ ਇੰਨੇ ਦਿਨ ਮੀਂਹ ਪੈਣ ਦੀ ਸੰਭਾਵਨਾ,
ਚੰਡੀਗੜ੍ਹ 18 ਫ਼ਰਵਰੀ 2024
ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਇਲਾਕਿਆਂ ਵਿੱਚ 22 ਫਰਵਰੀ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, 18 ਫਰਵਰੀ ਤੋਂ ਉੱਤਰੀ ਭਾਰਤ ਵਿੱਚ ਪੱਛਮੀ ਗੜਬੜੀ ਵਾਲੀਆਂ ਪੌਣਾਂ ਪੱਛਮੀ ਹਿਮਾਲਿਆ ਖੇਤਰ ਅਤੇ ਉਸ ਦੇ ਨਾਲ ਲੱਗੇ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਜਾਣਕਾਰੀ ਅਨੁਸਾਰ, ਪੰਜਾਬ ਵਿੱਚ 18 ਫਰਵਰੀ ਨੂੰ ਇਕ-ਦੋ ਥਾਵਾਂ, 19 ਫਰਵਰੀ ਨੂੰ ਕਈ ਥਾਵਾਂ, 20 ਅਤੇ 21 ਫਰਵਰੀ ਨੂੰ ਕੁਝ ਥਾਵਾਂ ਅਤੇ 22 ਫਰਵਰੀ ਨੂੰ ਇਕ-ਦੋ ਥਾਵਾਂ ‘ਤੇ ਹਲਕੀ ਤੋਂ ਮੱਧ ਬਾਰਸ਼ ਦੀ ਸੰਭਾਵਨਾ ਹੈ। ਹਰਿਆਣਾ ਅਤੇ ਚੰਡੀਗੜ੍ਹ ਵਿੱਚ 19 ਫਰਵਰੀ ਨੂੰ ਕਈ ਥਾਵਾਂ ‘ਤੇ, 20 ਅਤੇ 21 ਫਰਵਰੀ ਨੂੰ ਕੁਝ ਥਾਵਾਂ ‘ਤੇ ਅਤੇ 22 ਫਰਵਰੀ ਨੂੰ ਇਕ-ਦੋ ਥਾਵਾਂ ‘ਤੇ ਹਲਕੀ ਤੋਂ ਮੱਧ ਬਾਰਸ਼ ਪੈਣ ਦੀ ਸੰਭਾਵਨਾ ਹੈ।ਛਮੀ ਪੌਣਾਂ ਦੇ ਪ੍ਰਭਾਵ ਕਾਰਨ 18 ਫਰਵਰੀ ਨੂੰ ਕੁਝ ਥਾਵਾਂ ‘ਤੇ ਗਰਜ਼-ਚਮਕ ਨਾਲ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਅਤੇ ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ 19 ਫਰਵਰੀ ਨੂੰ ਗਰਜ/ਚਮਕ ਨਾਲ 50-60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ 20 ਫਰਵਰੀ ਨੂੰ ਗਰਜ/ਚਮਕ ਨਾਲ ਤੇਜ਼ ਹਵਾਵਾਂ, 21 ਫਰਵਰੀ ਨੂੰ ਗਰਜ/ਚਮਕ ਨਾਲ ਤੇਜ਼ ਹਵਾਵਾਂ ਕੁਝ ਥਾਵਾਂ ‘ਤੇ ਚੱਲਣ ਦੀ ਸੰਭਾਵਨਾ ਹੈ। ਚੰਡੀਗੜ੍ਹ ਸਣੇ ਪੰਜਾਬ ਅਤੇ ਹਰਿਆਣਾ ਵਿੱਚ 19 ਤੇ 20 ਫਰਵਰੀ ਨੂੰ ਕੁਝ ਥਾਵਾਂ ‘ਤੇ ਗੜੇ ਪੈਣ ਦੀ ਵੀ ਸੰਭਾਵਨਾ ਹੈ।