ਨਗਰ ਨਿਗਮ ਸ਼ਹਿਰ ਦੀ ਸੁੰਦਰਤਾ ਤੇ ਹਰਿਆਲੀ ਵਿੱਚ ਵਾਧਾ ਕਰਨ ਲਈ ਯਤਨਸ਼ੀਲ-ਜਾਇੰਟ ਕਮਿਸ਼ਨਰ ਰਮਨ
ਨਿਊਜ਼ ਪੰਜਾਬ
ਮੋਗਾ, 6 ਮਈ 2025
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਗਰ ਨਿਗਮ ਮੋਗਾ ਸ਼ਹਿਰ ਦੀ ਸੁੰਦਰਤਾ ਤੇ ਹਰਿਆਲੀ ਵਿੱਚ ਵਾਧਾ ਕਰਨ ਲਈ ਯਤਨਸ਼ੀਲ ਹੈ। ਸ਼ਹਿਰ ਵਾਸੀਆਂ ਨੂੰ ਨਗਰ ਨਿਗਮ ਮੋਗਾ ਤਹਿਤ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਦਾ ਲਾਭ ਪਾਰਦਸ਼ਤੀ ਢੰਗ ਨਾਲ ਦਿੱਤਾ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਨਗਰ ਨਿਗਮ ਮੋਗਾ ਦੇ ਜਾਇੰਟ ਕਮਿਸ਼ਨਰ ਸ਼੍ਰੀ ਰਮਨ ਨੇ ਦੱਸਿਆ ਕਿ ਸ਼ਹਿਰ ਦੇ ਸ਼ਹੀਦੀ ਪਾਰਕ ਵਿੱਚ ਬਣਿਆ ਆਰ.ਸੀ.ਸੀ. ਫੁਹਾਰਾ ਕਾਫੀ ਪੁਰਾਣਾ ਹੋ ਗਿਆ ਹੈ। ਨਗਰ ਨਿਗਮ ਮੋਗਾ ਵੱਲੋਂ ਆਰ ਸੀ ਸੀ ਫੁਹਾਰੇ ਨੂੰ ਹਟਾਉਣ ਅਤੇ ਇਸ ਖੇਤਰ ਨੂੰ ਹਰਿਆਲੀ ਨਾਲ ਕਵਰ ਕਰਕੇ ਇੱਕ ਲੈਂਡਸਕੇਪ ਜੋਨ ਵਿੱਚ ਕਵਰ ਕਰਨ ਦਾ ਪ੍ਰਸਤਾਵ ਵਿਭਾਗ ਨੂੰ ਭੇਜਿਆ ਗਿਆ ਹੈ ਇਹ ਪ੍ਰਸਤਾਵ ਪਾਸ ਹੋਣ ਨਾਲ ਇਹ ਇੱਕ ਵਾਤਾਵਰਨ ਅਤੇ ਦ੍ਰਿਸ਼ਟੀਗਤ ਤੌਰ ਤੇ ਆਕਰਸ਼ਕ ਬਦਲ ਵਜੋਂ ਕੰਮ ਕਰੇਗਾ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਮੋਗਾ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਲਈ ਬਹੁਤ ਸਾਰੇ ਪ੍ਰਸਤਾਵ ਵਿਭਾਗ ਨੂੰ ਭੇਜੇ ਗਏ ਹਨ ਜਿਹਨਾਂ ਦਾ ਕੰਮ ਪਾਸ ਹੋਣ ਉਪਰੰਤ ਚਲਵਾ ਦਿੱਤਾ ਜਾਵੇਗਾ।