ਸ਼ੰਭੂ ਬਾਰਡਰ ‘ਤੇ ਕਿਸਾਨਾਂ ਨੇ ਆਪਣੀਆ ਹਰ ਸਹੂਲਤਾਂ ਦਾ ਟਰਾਲੀਆ ਵਿਚ ਕੀਤਾ ਬੰਦੋਬਸਤ:

ਪਟਿਆਲਾ. 18 ਫਰਵਰੀ 2024

ਛੇ ਮਹੀਨਿਆਂ ਦਾ ਰਾਸ਼ਨ ਆਪਣੇ ਨਾਲ ਲਿਆਏ।

ਦਿੱਲੀ ਵੱਲ ਮਾਰਚ ਕਰਨ ਦੇ ਇਰਾਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਸਰਹੱਦ ਦੇ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਟਰੈਕਟਰਾਂ ਅਤੇ ਟਰਾਲੀਆਂ ਦਾ ਇਕੱਠ ਕੀਤਾ ਹੈ। ਅੰਦੋਲਨ ਲਈ ਟਰੈਕਟਰ ਲੈ ਕੇ ਆਏ ਕਿਸਾਨਾਂ ਨੇ ਇੱਥੇ ਪੂਰਾ ਬੰਦੋਬਸਤ ਕਰ ਲਿਆ ਹੈ। ਪੰਜ ਦਿਨਾਂ ਤੋਂ ਖੜ੍ਹੇ ਕਿਸਾਨਾਂ ਲਈ ਮੋਡੀਫਾਈਡ ਟਰੈਕਟਰ-ਟਰਾਲੀਆਂ ਵਿੱਚ ਬੈੱਡਰੂਮਾਂ ਦੇ ਨਾਲ-ਨਾਲ ਰਿਹਾਇਸ਼ ਅਤੇ ਖਾਣ-ਪੀਣ ਦਾ ਵੀ ਪੂਰਾ ਪ੍ਰਬੰਧ ਕੀਤਾ

ਇਹ ਸਜੀਆਂ ਹੋਈਆ ਟਰਾਲੀਆਂ  ਨਵੇਂ ਰੂਪ ਵਿਚ ਪੇਂਡੂ ਝਲਕ ਪੇਸ਼ ਕਰ ਰਹੀਆਂ ਹਨ। ਇਸ ਦੇ ਨਾਲ ਹੀ ਜੀਵਨ ਸ਼ੈਲੀ ਵਿੱਚ ਵੀ ਆਪਸੀ ਸਾਂਝ ਨਜ਼ਰ ਆਉਂਦੀ ਹੈ। ਘੱਟੋ-ਘੱਟ 15 ਹਜ਼ਾਰ ਕਿਸਾਨ ਇੱਕ ਹਜ਼ਾਰ ਤੋਂ ਵੱਧ ਰੰਗਦਾਰ ਟਰੈਕਟਰਾਂ ਨਾਲ ਸ਼ੰਭੂ ਸਰਹੱਦ ‘ਤੇ ਧਰਨੇ ਵਾਲੀ ਥਾਂ ‘ਤੇ ਪਹੁੰਚ ਗਏ ਹਨ।

ਬੈੱਡਰੂਮ ਸਿਰਫ ਟਰੈਕਟਰਾਂ ਵਿੱਚ ਬਣਾਇਆ ਗਿਆ ਹੈ। ਸਟੋਰੇਜ ਸਪੇਸ ਦੇ ਨਾਲ ਇੱਕ ਰਸੋਈ ਵੀ ਹੈ। ਕੁਝ ਟਰੈਕਟਰ ਅਤੇ ਟਰਾਲੀਆਂ ਹਨ ਜਿਨ੍ਹਾਂ ਵਿਚ ਕੂਲਰ, ਏਸੀ, ਟੀਵੀ ਅਤੇ ਫਰਿੱਜ ਹਨ। ਹਰ ਟਰਾਲੀ ਵਿੱਚ ਬਲਬ ਵੀ ਲਗਾਇਆ ਹੋਇਆ ਹੈ। ਇਸ ਨੂੰ ਚਲਾਉਣ ਲਈ ਟਰੈਕਟਰ ਵਿੱਚ ਹੀ ਜਨਰੇਟਰ ਫਿੱਟ ਕੀਤਾ ਗਿਆ ।