ਦਿੱਲੀ ਪੁਲਿਸ ਅਵਾਜ਼ ਤੋਪਾਂ ਨਾਲ ਰੋਕੇਗੀ ਕਿਸਾਨਾਂ ਨੂੰ – ਅਮਰੀਕੀ ਫੌਜ ਨੇ ਸ਼ੁਰੂ ਕੀਤੀ ਸੀ ਸਾਊਂਡ ਕੈਨਨ

17 ਫਰਵਰੀ 2024

ਦਿੱਲੀ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕਰਨ ਤੇ ਕਿਸਾਨਾਂ ਨੂੰ ਖਦੇੜਨ ਲਈ ਪੁਲਿਸ ਨੇ ਅਵਾਜ਼ ਤੋਪਾਂ (ਇੱਕ ਵਾਇਸ ਡਿਵਾਈਸ) ਦੀ ਤਾਇਨਾਤੀ ਕੀਤੀ ਹੈ ।  ਸਾਊਂਡ ਕੈਨਨ  ਨਾਲ ਭੀੜ ਨੂੰ ਅੱਗੇ ਵਧਣ ਤੋਂ ਰੋਕਣ ਦਾ ਯਤਨ ਕੀਤਾ ਜਾਵੇਗਾ ।

ਫੌਜ ਦੀ ਇਸ ਤਕਨੀਕ ਨੂੰ ਹੁਣ ਦਿੱਲੀ ਪੁਲਿਸ ਨੇ ਵੀ ਆਪਣੀ ਰਣਨੀਤੀ ਵਿੱਚ ਸ਼ਾਮਲ ਕਰ ਲਿਆ ਹੈ ।  ਭਾਵੇਂ ਇਸ ਤਕਨੀਕ ਨੂੰ ਮਨੁੱਖੀ ਅਧਿਕਾਰਾਂ ਦਾ ਘਾਣ ਦੱਸਿਆ ਜਾ ਰਿਹਾ ਹੈ ਪਰ ਪੁਲਿਸ ਉਪਰਲੇ ਆਦੇਸ਼ਾਂ ਨੂੰ ਮੰਨਦਿਆ ਕਿਸਾਨਾਂ ਨੂੰ ਰਾਜਧਾਨੀ ਵਿੱਚ ਪ੍ਰਵੇਸ਼ ਨਹੀਂ ਕਰਨ ਦੇਣਾ ਚਾਹੁੰਦੀ l

ਇਸ ਤਕਨੀਕ ਨੂੰ ਅਮਰੀਕਾ ਦੀ ਫੌਜ ਨੇ 2002 ਵਿੱਚ ਆਪਣੇ ਦੁਸ਼ਮਣਾਂ ਲਈ ਤਿਆਰ ਕੀਤਾ ਸੀ, ਜਿਸ ਨੂੰ ਕਈ ਦੇਸ਼ਾਂ ਨੇ ਹੋਰ ਹਥਿਆਰਾਂ ਵਾਂਗ ਆਪਣੀਆਂ ਫੋਜ਼ਾਂ ਨੂੰ ਲਾਂ ਹੁਗ-ਰੇਂਜ ਐਕੋਸਟਿਕ ਡਿਵਾਈਸ (LRAD) ਯਾਨੀ ਸਾਊਂਡ ਕੈਨਨ ਦੀ ਵਰਤੋਂ ਦੀ ਇਜ਼ਾਜ਼ਤ ਦਿੱਤੀ ।

ਸਾਊਂਡ ਕੈਨਨ ਦੀ ਵਰਤੋਂ ਦੀ ਖ਼ਬਰ ਮੀਡੀਆ ਵਿੱਚ ਲੀਕ ਹੋਣ ਤੋਂ ਬਾਅਦ ਲੋਕਾਂ ਵਿੱਚ ਇਸ ਨੂੰ ਜਾਨਣ ਬਾਰੇ ਦਿਲਚਸਪੀ ਬਹੁਤ ਵੱਧ ਗਈ ਹੈ, ਕਿਉਂ ਕਿ ਪੁਲਿਸ ਵੱਲੋਂ ਹੁਣ ਤੱਕ ਇਸ ਦੀ ਵਰਤੋਂ ਨਹੀਂ ਕੀਤੀ ਗਈ ਸੀ ।

ਸਾਊਂਡ ਕੈਨਨ ਹੈ ਕੀ?

ਇਕ ਵਿਸ਼ੇਸ਼ ਕਿਸਮ ਦਾ ਲਾਊਡਸਪੀਕਰ ਹੈ ਜੋ ਲੰਬੀ ਦੂਰੀ ‘ਤੇ ਉੱਚੀ ਆਵਾਜ਼ ਪੈਦਾ ਕਰਦਾ ਹੈ।  ਇਸਦੀ ਡੈਸੀਬਲ ਸਮਰੱਥਾ ਡਿਵਾਈਸ ਤੋਂ ਇੱਕ ਮੀਟਰ ‘ਤੇ ਮਾਪੀ ਗਈ 160 dB ਤੱਕ ਹੈ।  ਜਦੋਂ ਕਿ ਇਨਸਾਨਾਂ ਵਿੱਚ 50-60 dB ਤੱਕ ਆਵਾਜ਼ਾਂ ਸੁਣਨ ਦੀ ਸਮਰੱਥਾ ਹੁੰਦੀ ਹੈ।

ਹੁਣ ਤੱਕ ਇਹਨਾਂ ਤੋਪਾਂ ਦੀ ਵਰਤੋਂ ਵਿਰੋਧੀ ਭੀੜ ਨੂੰ ਨਿਯੰਤਰਿਤ ਕਰਨ ਦੇ ਲਈ ਵੀ ਕੀਤੀ ਜਾਂਦੀ ਰਹੀ ਹੈ।  ਮੀਡੀਆ ਰਿਪੋਰਟਾਂ ਅਨੁਸਾਰ ਇਸ ਯੰਤਰ ਦੀ ਵਰਤੋਂ ਸੁਰੱਖਿਆ ਫੋਰਸਾਂ ਵੱਲੋਂ ਸਮੁੰਦਰੀ ਡਾਕੂਆਂ ਦਾ ਮੁਕਾਬਲਾ ਕਰਨ ਲਈ, ਘੇਰਾਬੰਦੀ ਦੀਆਂ ਸਥਿਤੀਆਂ ਵਿੱਚ ਗੱਲਬਾਤ ਕਰਨ ਲਈ ਕੀਤੀ ਗਈ ਹੈ।

ਇਸਦੀ ਵਰਤੋਂ ਕੁਦਰਤੀ ਆਫ਼ਤਾਂ ਜਾਂ ਹੋਰ ਸੰਕਟਕਾਲਾਂ ਦੌਰਾਨ ਅਤੇ ਕਈ ਜਲ ਸੈਨਾਵਾਂ ਸਮੇਤ ਰੱਖਿਆ ਬਲਾਂ ਦੁਆਰਾ ਜਨਤਕ ਸੰਚਾਰ ਲਈ ਵੀ ਕੀਤੀ ਜਾਂਦੀ ਹੈ।

ਇਸ ਦਾ ਅਸਰ :

ਇਸ ਦੀ ਵਰਤੋਂ ਨਾਲ ਸਭ ਤੋਂ ਪਹਿਲਾਂ ਤੁਸੀਂ ਇੱਕ ਉੱਚ ਫ੍ਰੀਕੁਐਂਸੀ ਸ਼ੋਰ ਸੁਣੋਗੇ, ਤੁਹਾਨੂੰ ਚੱਕਰ ਆਉਣੇ ਮਹਿਸੂਸ ਹੋ ਸਕਦੇ ਹਨ.  ਤੁਸੀਂ ਬਹੁਤ ਅਸਹਿਜ ਮਹਿਸੂਸ ਕਰੋਗੇ।  ਜੇ ਇਸ ਨੂੰ ਬਹੁਤ ਦੇਰ ਲਈ ਛੱਡਿਆ ਜਾਂਦਾ ਹੈ, ਤਾਂ ਤੁਸੀਂ ਬੀਮਾਰ ਹੋ ਸਕਦੇ ਹੋ ਅਤੇ ਤੁਹਾਡੇ ਕੰਨਾਂ ਵਿੱਚ ਦਰਦ ਦਾ ਅਨੁਭਵ  ਹੋ ਸਕਦਾ ਹੈ , ਇਸ ਦੀ ਵਧੇਰੇ ਵਰਤੋਂ ਹੋਣ ਤੇ ਕੁੱਝ ਪ੍ਰਭਾਵਿਤ ਵਿਅਕਤੀਆ ਦੀ ਸੁਣਨ ਸਮਰੱਥਾ ਵੀ ਘੱਟ ਸਕਦੀ ਹੈ ।

ਸਭ ਤੋਂ ਪਹਿਲਾਂ ਯੂਐਸ ਨੇਵੀ ਨੇ ਸਾਊਂਡ ਕੈਨਨ ਡਿਵਾਈਸ ਬਣਾਈ ਸੀ ।  ਇਹ ਯੰਤਰ ਜਲ ਸੈਨਾ ਨੂੰ ਦੂਰੋਂ ਆਉਣ ਵਾਲੇ ਜਹਾਜ਼ ਦਾ ਮਕਸਦ ਜਾਣਨ ਲਈ ਕੰਮ ਆਉਂਦਾ ਹੈ।  ਇਸਦੀ ਵਰਤੋਂ ਕਰਕੇ ਜਲ ਸੈਨਾ ਲਈ ਆਉਣ ਵਾਲੇ ਜਹਾਜ਼ਾਂ ਨਾਲ ਸੰਪਰਕ ਕਰਨਾ ਸੰਭਵ ਹੋ ਗਿਆ ਜੋ ਦੂਰੋਂ ਰੇਡੀਓ ਕਾਲਾਂ ਦਾ ਜਵਾਬ ਨਹੀਂ ਦਿੰਦੇ ਸਨ। ਇਸ ਨੂੰ 2002 ਵਿੱਚ ਤਿਆਰ ਕੀਤਾ ਗਿਆ ਸੀ।  ਇਸ ਤੋਂ ਬਾਅਦ ਜਲ੍ਹ ਸੈਨਾ ਤੋਂ ਬਿਨਾਂ ਕਈ ਹੋਰ ਕੰਮਾਂ ਲਈ ਵੀ ਵਰਤਿਆ ਜਾਣ ਲੱਗਾ।  ਭੀੜ ਨਿਯੰਤਰਣ, ਸਮੁੰਦਰੀ ਸ਼ਿਪਿੰਗ, ਜਨਤਕ ਸੂਚਨਾ, ਸ਼ੁਰੂਆਤੀ ਚੇਤਾਵਨੀ, ਸੁਰੱਖਿਆ, ਫੌਜੀ ਵਰਤੋਂ, ਅਤੇ ਜੰਗਲੀ ਜੀਵ ਸੁਰੱਖਿਆ ਅਤੇ ਨਿਯੰਤਰਣ ਕਰਨਾ ਸ਼ਾਮਲ ਹਨ।

 

ਤਸਵੀਰ – ਸੰਕੇਤਕ