ਪੀਐੱਫਆਈ ਦੇ 15 ਕਾਰਕੁਨਾਂ ਨੂੰ ਮੌਤ ਦੀ ਸਜ਼ਾ
ਅਲਪੂਜ਼ਾ (ਕੇਰਲਾ), 20 ਜਨਵਰੀ
ਕੇਰਲਾ ਦੀ ਅਦਾਲਤ ਨੇ ਤੱਟੀ ਜ਼ਿਲ੍ਹੇ ਅਲਪੂਜ਼ਾ ਵਿੱਚ ਦਸੰਬਰ 2021 ਵਿੱਚ ਭਾਜਪਾ ਦੇ ਓਬੀਸੀ ਮੋਰਚਾ ਦੇ ਇੱਕ ਆਗੂ ਦੀ ਹੱਤਿਆ ਦੇ ਮਾਮਲੇ ਵਿੱਚ ਅੱਜ 15 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਦਾ ਇਸ ਸਮੇਂ ਪਾਬੰਦੀਸ਼ੁਦਾ ਇਸਲਾਮਕ ਗਰੁੱਪ ‘ਪਾਪੂਲਰ ਫਰੰਟ ਆਫ ਇੰਡੀਆ’ (ਪੀਐੱਫਆਈ) ਨਾਲ ਸਬੰਧ ਹੈ। ਇਸ ਕੇਸ ਦੇ ਵਿਸ਼ੇਸ਼ ਸਰਕਾਰੀ ਵਕੀਲ ਪ੍ਰਤਾਪ ਜੀ ਪਡੀਕਲ ਨੇ ਅੱਜ ਇੱਥੇ ਦੱਸਿਆ ਕਿ ਮਵੇਲਿੱਕਾਰਾ ਦੇ ਵਧੀਕ ਜ਼ਿਲ੍ਹਾ ਜੱਜ ਵੀ ਜੀ ਸ੍ਰੀਦੇਵੀ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। ਮ੍ਰਿਤਕ ਆਗੂ ਦੇ ਪਰਿਵਾਰ ਅਤੇ ਭਾਜਪਾ ਨੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।