ਪੰਜਾਬ ਤੋਂ ਬਾਅਦ ਪੂਰੇ ਦੇਸ਼ ਵਿਚ ਤਾਲਾ-ਬੰਦੀ ਵਧੇਗੀ — ਪ੍ਰਧਾਨ ਮੰਤਰੀ ਗੱਲ ਕਰਨਗੇ ਮੁੱਖ ਮੰਤਰੀਆਂ ਨਾਲ —- ਪੰਜਾਬ ਵਿਚ 11 ਮੌਤਾਂ ਦੇ ਨਾਲ ਮਰੀਜ਼ਾਂ ਦੀ ਗਿਣਤੀ 151 ਹੋਈ –ਪੜ੍ਹੋ ਰਿਪੋਰਟ
ਨਿਊਜ਼ ਪੰਜਾਬ newspunjab.net
ਚੰਡੀਗੜ੍ਹ ,10 ਅਪ੍ਰੈਲ – ਪੰਜਾਬ ਵਿਚ ਤੇਜੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ ਦੀ ਗਿਣਤੀ ਤੋਂ ਬਾਅਦ ਰਾਜ ਵਿਚ ਕਰਫਿਊ ਦੀ ਮਿਆਦ 1 ਮਈ ਤੱਕ ਵਧਾਉਣ ਤੋਂ ਬਾਅਦ ਸਰਕਾਰ ਵਲੋਂ ਸਥਿਤੀ ਤੇ ਗੰਭੀਰਤਾ ਨਾਲ ਨਜ਼ਰ ਰੱਖੀ ਜਾ ਰਹੀ ਹੈ |ਪੂਰੇ ਦੇਸ਼ ਵਿਚ ਵੀ ਤਾਲਾਬੰਦੀ ਦੀ ਤਾਰੀਖ ਕਿਸੇ ਵੇਲੇ ਵੀ ਵਧਾਉਣ ਦਾ ਐਲਾਨ ਕੇਂਦਰ ਸਰਕਾਰ ਵਲੋਂ ਕੀਤਾ ਜਾ ਸਕਦਾ ਹੈ , ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਲ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਫੈਂਸਲਾ ਕੀਤਾ ਜਾਵੇਗਾ | ਓਡੀਸ਼ਾ ਅਤੇ ਪੰਜਾਬ ਪਹਿਲਾਂ ਹੀ ਇਸ ਨੂੰ ਵਧਾਉਣ ਦਾ ਐਲਾਨ ਕਰ ਚੁਕੇ ਹਨ | ਅੱਜ ਸ਼ਾਮ 6 ਵਜੇ ਤੱਕ ਦੀ ਸਰਕਾਰ ਵਲੋਂ ਜਾਰੀ ਰਿਪੋਰਟ ਅਨੁਸਾਰ ਪੰਜਾਬ ਵਿਚ ਕੋਰੋਨਾ ਦੇ ਮਰੀਜ਼ ਦੀ ਗਿਣਤੀ ਵੱਧ ਕੇ 151 ਹੋ ਗਈ ਹੈ ਅਤੇ ਮਿਰਤਕਾਂ ਦੀ ਗਿਣਤੀ 11 ਤੇ ਪੁੱਜ ਗਈ ਹੈ | ਸਭ ਤੋਂ ਵਧੇਰੇ ਅਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ( ਮੁਹਾਲੀ ) ਵਿਚ ਹੋਇਆ ਜਿਥੇ ਮਰੀਜ਼ ਦੀ ਗਿਣਤੀ 48 ਤੇ ਜਾ ਪੁਜ਼ੀ ਹੈ , ਇਥੇ ਡੇਰਾ ਬੱਸੀ ਦੇ ਨੇੜੇ ਪਿੰਡ ਜਵਾਹਰਪੁਰ ਵਿਚ ਹੀ 38 ਵਿਅਕਤੀਆਂ ਦੀ ਰਿਪੋਰਟ ਪੋਜ਼ੀਟਿਵ ਆਉਣ ਤੋਂ ਬਾਅਦ ਇਹ ਗਿਣਤੀ 48 ਹੋਈ ਹੈ | ਰਾਜ ਸਰਕਾਰ ਦਾ ਮੰਨਣਾ ਹੈ ਕਿ ਇਸ ਨੂੰ ਕੰਟਰੋਲ ਕਰਨ ਲਾਇ ਕਰਫਿਊ ਵਧਾਉਣਾ ਜਰੂਰੀ ਹੋ ਗਿਆ ਸੀ | ਸਰਕਾਰੀ ਬੁਲਾਰੇ ਨੇ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਜਰੂਰੀ ਚੀਜ਼ਾਂ ਦੀ ਸਪਲਾਈ ਆਨ-ਲਾਈਨ ਹੋਵੇਗੀ | ਜਰੂਰੀ ਹਲਾਤਾਂ ਵਿਚ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਪਾਉਣਾ ਜਰੂਰੀ ਕੀਤਾ ਗਿਆ ਹੈ | ਪੰਜਾਬ ਸਰਕਾਰ ਨੇ ਸਕੂਲਾਂ ਵਿਚ ਗਰਮੀਆਂ ਦੀਆਂ ਛੁਟੀਆਂ 11 ਅਪ੍ਰੈਲ ਤੋਂ 10 ਮਈ ਤੱਕ ਕਰਨ ਦਾ ਐਲਾਨ ਵੀ ਕੀਤਾ ਹੈ | – ਪੜ੍ਹੋ ਰਿਪੋਰਟ —– Media Bulletin 10 April