AAP ਸਰਪੰਚ ਦੇ ਘਰ ਤੇ ਨਸ਼ਾ ਤਸਕਰਾਂ ਵਲੋਂ ਹਮਲਾ, ਨਸ਼ਾ ਵੇਚਣ ਵਾਲਿਆਂ ਦਾ ਕਰ ਰਹੇ ਸੀ ਵਿਰੋਧੀ
ਇੱਥੇ ਮੌਜੂਦਾ AAP ਪਾਰਟੀ ਦੇ ਸਰਪੰਚ ਨੂੰ ਨਸ਼ਾ ਵੇਚਣ ਵਾਲਿਆਂ ਦੇ ਗੁੱਸੇ ਦਾ ਉਦੋਂ ਸਾਹਮਣਾ ਕਰਨਾ ਪਿਆ ਜਦੋਂ ਉਸ ਵੱਲੋਂ ਆਪਣੇ ਪਿੰਡ ਦੇ ਵਿੱਚ ਨਸ਼ਾ ਨਾ ਵੇਚਣ ਨੂੰ ਲੈ ਕੇ ਕਿਹਾ ਗਿਆ ਅਤੇ ਉਸ ਨੌਜਵਾਨ ਵਲੋਂ ਦੇਰ ਰਾਤ ਸਰਪੰਚ ਅਤੇ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੇ ਉੱਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਅੱਧੀ ਦਰਜਨ ਤੇ ਕਰੀਬ ਕਰੀਬ ਗੱਡੀਆਂ ਅਤੇ ਮੋਟਰ ਸਾਈਕਲਾਂ ਨੂੰ ਨੁਕਸਾਨ ਪਹੁੰਚਾਈ ਗਈ।ਇਸ ਵਿੱਚ ਇੱਕ ਬਲੈਰੋ ਗੱਡੀ ਦੋ ਟਿਪਰ ਅਤੇ ਇੱਕ ਮੋਟਰਸਾਈਕਲ ਵੀ ਸ਼ਾਮਿਲ ਹੈ। ਇਹ ਜਾਣਕਾਰੀ ਦਿੰਦੇ ਹੋਏ ਸਰਪੰਚ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਵੱਲੋਂ ਆਪਣੇ ਪਿੰਡ ਦੇ ਵਿੱਚ ਨਸ਼ਾ ਨਾ ਵੇਚਣ ਨੂੰ ਲੈ ਕੇ ਇਹਨਾਂ ਤਸਕਰਾਂ ਨੂੰ ਰੋਕਿਆ ਗਿਆ ਸੀ। ਉਸ ਵੇਲੇ ਵੀ ਉਹਨਾਂ ਵੱਲੋਂ ਉਸ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ।
ਲੇਕਿਨ ਰਾਤ ਉਨ੍ਹਾਂ ਦਾ ਪੁੱਤਰ ਜਦੋਂ ਘਰ ਵਾਪਸ ਆ ਰਿਹਾ ਸੀ ਉਸ ਵੇਲੇ ਵੀ ਉਨ੍ਹਾਂ ਵੱਲੋਂ ਪੁੱਤਰ ਉੱਤੇ ਹਮਲਾ ਕੀਤਾ ਗਿਆ। ਜਿਸ ਤੋਂ ਬਾਅਦ ਉਥੋਂ ਤੱਕ ਗੁੱਸਾ ਉਹਨਾਂ ਦਾ ਸ਼ਾਂਤ ਨਹੀਂ ਵੱਲੋਂ ਪਿੰਡ ਵਿੱਚ ਦੁਬਾਰਾ ਤੋਂ ਬਾਹਰੋਂ ਨੌਜਵਾਨ ਮਿਲਾ ਕੇ ਤੋੜ ਭੰਨ ਕੀਤੀ ਗਈ। ਸਰਪੰਚ ਨੇ ਪੰਜਾਬ ਦੇ ਭਗਵੰਤ ਸਿੰਘ ਮਾਨ ਨੂੰ ਅੱਗੇ ਅਪੀਲ ਕੀਤੀ ਇਹਨਾਂ ਆਰੋਪੀਆਂ ਦੇ ਖ਼ਿਲਾਫ਼ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿ ਉਨ੍ਹਾਂ ਦਾ ਹਲਕਾ ਅਤੇ ਉਨ੍ਹਾਂ ਦਾ ਪਿੰਡ ਨਸ਼ਾ ਮੁਕਤ ਹੋ ਸਕੇ। ਦੂਸਰੇ ਪਾਸੇ ਪੁਲਿਸ ਅਧਿਕਾਰੀਆਂ ਵਲੋਂ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀ ਪੁਰਾਣੀ ਰੰਜਿਸ਼ ਚਲਦੀ ਆ ਰਹੀ ਹੈ ਅਤੇ ਇਸੇ ਕਰਕੇ ਹੀ ਉਹਨਾਂ ਵੱਲੋਂ ਅਤੇ ਇਹਨਾਂ ਵੱਲੋਂ ਲੜਾਈ ਕੀਤੀ ਗਈ ਅਤੇ ਅਸੀਂ ਦੋਨਾਂ ਧਿਰਾਂ ਦੇ ਪੱਖ ਜਾਣ ਕੇ ਜੋ ਬਣਦੀ ਕਾਰਵਾਈ ਹੈ ਉਹ ਦੋਨਾਂ ਦੇ ਖ਼ਿਲਾਫ਼ ਵੀ ਜ਼ਰੂਰ ਕਰਾਂਗੇ।