ਮਾਸਕ ਨਹੀਂ ਪਾਇਆ ਸੀ – ਬੱਤੀਆ ਨੇ ਪਰਚੇ ਦਰਜ਼ ਕਰਵਾ ਲਏ

ਨਵੀ ਦਿੱਲੀ , 10 ਅਪ੍ਰੈਲ ( ਨਿਊਜ਼ ਪੰਜਾਬ ) – ਸਰਕਾਰ ਦੀਆਂ ਹਦਾਇਤਾ ਦੀ ਉਲੰਘਣਾ ਕਰਨ ਤੇ  ਦਿੱਲੀ ਦੇ ਉੱਤਰ-ਪੱਛਮੀ ਖੇਤਰ ‘ਚ ਬਿਨਾ ਮਾਸਕ ਪਾਏ ਘਰ ਤੋਂ ਬਾਹਰ ਨਿਕਲਣ ਦੇ ਦੋਸ਼ ਚ 32 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  ਸਰਕਾਰ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕ ਘਰਾਂ ਤੋਂ ਬਾਹਰ ਨਾ ਨਿਕਲਣ ਪਰ ਜੇ ਕੋਈ ਜਰੂਰੀ ਕੰਮ ਹੋਵੇ ਤਾਂ ਮਾਸਕ ਤੋਂ ਬਿਨਾ ਬਾਹਰ ਨਹੀਂ ਆਉਣਾ |