ਚੰਡੀਗੜ੍ਹ ਦੀ SSP ਕੰਵਰਦੀਪ ਕੌਰ ਨੂੰ 15 ਅਗਸਤ ‘ਤੇ ਮਿਲੇਗਾ ਮੈਡਲ, ਇੱਕ ਦਰਿੰਦੇ ਨੂੰ ਫਾਂਸੀ ਤੱਕ ਪਹੁੰਚਣ ਦੀ ਲੜੀ ਸੀ ਲੜਾਈ
ਚੰਡੀਗੜ੍ਹ: ਪੰਜਾਬ ਕੇਡਰ ਦੀ ਆਈਪੀਐਸ ਅਧਿਕਾਰੀ ਅਤੇ ਚੰਡੀਗੜ੍ਹ ਦੀ ਮੌਜੂਦਾ ਐਸਐਸਪੀ ਕੰਵਰਦੀਪ ਕੌਰ ਨੂੰ ਬਿਹਤਰੀਨ ਇਨਵੇਸਟੀਗੇਸ਼ਨ ਬਦਲੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 15 ਅਗਸਤ ਤੇ ਮੈਡਲ ਦੇਣ ਲਈ ਚੋਣ ਕੀਤੀ ਗਈ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਭਾਰਤ ਦੀ ਪ੍ਰਮੁੱਖ ਜਾਂਚ ਏਜੰਸੀ ਸੀ ਬੀ ਆਈ ਸਮੇਤ ਵੱਖ-ਵੱਖ ਸੂਬਿਆਂ ਦੇਪੁਲਿਸ ਫੋਰਸਿਜ਼ ਦੇ 140 ਛੋਟੇਅਤੇ ਵੱਡੇ ਅਧਿਕਾਰੀਆਂ ਦੀ ਐਵਾਰਡ ਦੇਣ ਲਈ ਜਾਰੀ ਕੀਤੀ ਗਈ ਸੂਚੀ ਵਿੱਚ ਪੰਜਾਬ ਚੋਂਆਈਪੀਐਸ ਅਧਿਕਾਰੀ ਕੰਵਰਦੀਪ ਕੌਰ ਤੇ ਡੀਐਸਪੀ ਦਲਬੀਰ ਸਿੰਘ ਦਾ ਨਾਮ ਸ਼ਾਮਲ ਹੈ। “ਖਬਰ ਵਾਲੇ ਡਾਟ ਕਾਮ ” ਨੂੰ ਗ੍ਰਹਿ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਈਪੀਐੱਸਐੱ ਕੰਵਰਦੀਪ ਕੌਰ ਦੀ ਇਸ ਲਈ ਗ੍ਰਹਿ ਮੰਤਰਾਲੇ ਵੱਲੋਂ ਐਵਾਰਡ ਦੇਣ ਲਈ ਚੋਣ ਕੀਤੀ ਗਈ ਹੈ ਕਿਉਂਕਿ ਉਸਨੇ ਐਸਐਸਪੀ ਕਪੂਰਥਲਾ ਹੁੰਦਿਆਂ 15 ਮਾਰਚ 2021 ਨੂੰ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਝੁੱਗੀਆਂ ਝੌਂਪੜੀ ਚ ਰਹਿਣ ਵਾਲੇ ਮੁਕੇਸ਼ ਕੁਮਾਰ ਜੋਕਿ ਬਿਹਾਰ ਦੇਪਿਛੋਕੜ ਵਾਲਾ ਹੈਨੂੰ ਗਿਰਫ਼ਤਾਰ ਕੀਤਾ ਸੀ। ਇਸ ਨੇ 7 ਸਾਲਾਂ ਮਾਸੂਮ ਬਾਲੜੀ ਨੂੰ ਬਿਸਕੁਟ ਦੇਣ ਦੇਬਹਾਨੇ ਉਸ ਸਮੇ ਇੱਕ ਝੋਪੜੀ ਚ ਲਿਜਾ ਕੇਬਲਾਤਕਾਰ ਕੀਤਾ ਸੀ ਜਦੋਂ ਉਸ ਦੇ ਮਾਂ ਬਾਪ ਮਜ਼ਦੂਰੀ ਕਰਨ ਗਏ ਸਨ , ਇਥੋਂ ਤੱਕ ਕਿ ਉਸ ਦਰਿੰਦੇ ਨੇ ਲੱਕੜੀ ਦੇ ਟੁਕੜੇ ਨਾਲ ਬੱਚੀ ਦੇ ਗੁਪਤ ਅੰਗਾਂ ਤੇ ਜ਼ਖਮ ਕਰ ਦਿੱਤੇ ਸਨ। ਪੀੜਤ ਬਾਲੜੀ ਦਾ ਦੋਮਹੀਨੇ ਹਸਪਤਾਲਾਂ ਵਿੱਚ ਇਲਾਜ ਵੀ ਚਲਦਾ ਰਿਹਾ। ਐਸਐਸਪੀ ਕੰਵਰਦੀਪ ਕੌਰ ਨੇ ਇਸ ਕੇਸ ਦੀ ਇਨਵੈਸਟੀਗੇਸ਼ਨ ਕਰਕੇਦਰਿੰਦੇਵਿਰੁੱਧਰੁੱ ਵੱਖ-ਵੱਖ ਧਰਾਵਾਂ ਹੇਠ ਦਰਜ ਕੀਤੇ ਗਏ ਮੁਕੱਦਮੇਬਾਰੇਪੂਰੇਸਬੂਤ ਮਾਨਯੋਗ ਅਦਾਲਤ ਵਿੱਚ ਦਿੱਤੇ। ਜਿਸ ਤੋਂ ਬਾਅਦ 11 ਮਹੀਨਿਆਂ ਵਿੱਚ ਮਾਨਯੋਗ ਅਦਾਲਤ ਨੇ ਕੇਸ ਦੀ ਤਹਿਕੀਕਾਤ ਅਨੁਸਾਰ ਦਲੀਲਾਂ ਸੁਣਦਿਆਂ ਦਰਿੰਦੇਨੂੰ ਮੌਤ ਦੀ ਸਜ਼ਾ
ਸੁਣਾਈ ਸੀ।