ਮੁੱਖ ਖ਼ਬਰਾਂ ਭਾਰਤ ਮਕਾਨ ਤੇ ਹੋਰ ਕਰਜ਼ ਲੈਣ ਵਾਲੇ ਹੁਣ ਫਲੋਟਿੰਗ ਦੀ ਥਾਂ ਫਿਕਸਡ ਵਿਆਜ ਦਰ ਨੂੰ ਚੁਣ ਸਕਣਗੇ: ਆਰਬੀਆਈ August 10, 2023 News Punjab ਮੁੰਬਈ, 10 ਅਗਸਤ ਭਾਰਤੀ ਰਿਜ਼ਰਵ ਬੈਂਕ ਕਰਜ਼ਦਾਰਾਂ ਨੂੰ ਫਲੋਟਿੰਗ(ਵਧਣ-ਘਟਣ) ਵਿਆਜ ਦਰ ਤੋਂ ਫਿਕਸਡ (ਸਥਿਰ) ਵਿਆਜ ਦਰ ਦੀ ਚੋਣ ਕਰਨ ਦਾ ਅਧਿਕਾਰ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਕਦਮ ਨਾਲ ਘਰ, ਵਾਹਨ ਅਤੇ ਹੋਰ ਕਰਜ਼ਾ ਲੈਣ ਵਾਲਿਆਂ ਨੂੰ ਕੁਝ ਰਾਹਤ ਮਿਲੇਗੀ, ਕਿਉਂਕਿ ਅਜਿਹੇ ਗਾਹਕ ਉੱਚ ਵਿਆਜ ਦਰਾਂ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ। ਅੱਜ ਮੁਦਰਾ ਸਮੀਖਿਆ ਬੈਠਕ ਦੇ ਨਤੀਜਿਆਂ ਦੀ ਜਾਣਕਾਰੀ ਦਿੰਦੇ ਹੋਏ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਇਸ ਦੇ ਲਈ ਨਵਾਂ ਢਾਂਚਾ ਤਿਆਰ ਕੀਤਾ ਜਾ ਰਿਹਾ ਹੈ। ਇਸ ਤਹਿਤ ਕਰਜ਼ਦਾਤਾਵਾਂ ਨੂੰ ਕਰਜ਼ਦਾਰਾਂ ਨੂੰ ਕਰਜ਼ਿਆਂ ਦੀ ਮਿਆਦ ਅਤੇ ਮਹੀਨਾਵਾਰ ਕਿਸ਼ਤ (ਈਐੱਮਆਈ) ਬਾਰੇ ਸਪੱਸ਼ਟ ਜਾਣਕਾਰੀ ਦੇਣੀ ਹੋਵੇਗੀ। Post Views: 0