ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਦੀ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ – ਵਿਭਾਗੀ ਤਰੱਕੀਆਂ ਜਲਦੀ ਕਰਨ ਦਾ ਭਰੋਸਾ
ਨਿਊਜ਼ ਪੰਜਾਬ
ਸ੍ਰ.ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ ਅਤੇ ਸ੍ਰ.ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ ਵੱਲੋਂ ਜਾਰੀ ਬਿਆਨ ਅਨੁਸਾਰ ਮਿਟਿੰਗ ਵਿੱਚ ਸਰਦਾਰ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਵੱਲੋਂ ਸੁਪਰਡੰਟ, ਜਿਲਾ ਖਜ਼ਾਨਚੀ, ਸੀਨੀਅਰ ਸਹਾਇਕ,ਸਹਾਇਕ ਖਜ਼ਾਨਚੀ,ਕਲਰਕ,ਜਿਲਦਸਾਜ ਆਦਿ ਦੀਆਂ ਸਾਰੀਆਂ ਪੱਦ ਉੱਨਤੀਆਂ ਬਹੁਤ ਜਲਦੀ ਕਰਨ ਸਮੇਤ ਵਿਭਾਗੀ ਮੰਗਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਸਬੰਧੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ
ਨਿਊਜ਼ ਪੰਜਾਬ ਬਿਊਰੋ
ਚੰਡੀਗੜ੍ਹ, 27 ਜੁਲਾਈ – ਪੰਜਾਬ ਸਟੇਟ ਖਜਾਨਾ ਕਰਮਚਾਰੀ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਰਦਾਰ ਹਰਪਾਲ ਸਿੰਘ ਚੀਮਾਂ ਵਿੱਤ ਮੰਤਰੀ ਪੰਜਾਬ ਨਾਲ,ਸ੍ਰੀ ਮੁਹੰਮਦ ਤਇਅਬ ਨਿਰਦੇਸ਼ਕ ਖਜਾਨਾ ਤੇ ਲੇਖਾ,ਮੈਡਮ ਸਿਮਰਜੀਤ ਕੌਰ ਐਡੀਸ਼ਨਲ ਡਾਇਰੈਕਟਰ, ਸ੍ਰੀ ਸੁਨੀਲ ਕੁਮਾਰ ਸਚਦੇਵਾ ਡਿਪਟੀ ਡਾਇਰੈਕਟਰ(ਪੜਤਾਲ) ਜੀ ਦੀ ਹਾਜਰੀ ਵਿੱਚ ਖਜਾਨਾ ਵਿਭਾਗ ਦੀਆਂ ਵਿਭਾਗੀ ਮੰਗਾਂ ਤੇ ਵਿੱਤ ਤੇ ਯੋਜਨਾ ਭਵਨ ਸੈਕਟਰ 33 ਏ ਚੰਡੀਗੜ੍ਹ ਵਿਖੇ ਹੋਈ ਜਿਸ ਵਿੱਚ ਸੁਪਰਡੰਟ, ਜਿਲਾ ਖਜ਼ਾਨਚੀ, ਸੀਨੀਅਰ ਸਹਾਇਕ,ਸਹਾਇਕ ਖਜ਼ਾਨਚੀ,ਕਲਰਕ,ਜਿਲਦਸਾਜ ਆਦਿ ਦੀਆਂ ਸਾਰੀਆਂ ਪੱਦ ਉੱਨਤੀਆਂ ਬਹੁਤ ਜਲਦੀ ਕਰਨ ਸਮੇਤ ਵਿਭਾਗੀ ਮੰਗਾਂ ਦਾ ਪਹਿਲ ਦੇ ਅਧਾਰ ਤੇ ਨਿਪਟਾਰਾ ਕਰਨ ਸਬੰਧੀ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ,
ਇਸ ਮੌਕੇ ਜੈਮਲ ਸਿੰਘ ਉੱਚਾ ਸੂਬਾ ਪ੍ਰਧਾਨ, ਮਨਜਿੰਦਰ ਸਿੰਘ ਸੰਧੂ ਸੂਬਾ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ ਸੂਬਾ ਐਡੀਸ਼ਨਲ ਜਨਰਲ ਸਕੱਤਰ,ਅਮਨਦੀਪ ਸਿੰਘ ਸੂਬਾ ਵਿੱਤ ਸਕੱਤਰ, ਲਖਵੀਰ ਸਿੰਘ ਗਰੇਵਾਲ ਅਤੇ ਸਾਵਨ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ,ਬਲਵੰਤ ਸਿੰਘ ਭੁੱਲਰ ਸੂਬਾ ਮੁੱਖ ਸਲਾਹਕਾਰ,ਬਲਵਿੰਦਰ ਕੌਰ ਸੋਹੀ,ਕਮਲਜੀਤ ਸ਼ਿੰਗਾਰੀ,ਲਛਮਣ ਦਾਸ, ਗੁਰਸ਼ੰਤ ਸਿੰਘ, ਪਰਮਜੀਤ ਸਿੰਘ,ਸਿਆਸਤ ਸਿੱਧੂ,ਸੁਖਵਿੰਦਰ ਸਿੰਘ,ਲਛਮਣ ਸਿੰਘ ਆਦਿ ਸੂਬਾ ਕਮੇਟੀ ਅਹੁਦੇਦਾਰ ਹਾਜ਼ਰ ਸਨ।