ਪੰਜਾਬ ਐਂਡ ਸਿੰਧ ਬੈਂਕ ‘ਚ 183 ਅਧਿਕਾਰੀਆਂ ਦੇ ਅਹੁਦਿਆਂ ਲਈ ਨਿਕਲੀ ਭਰਤੀ, ਜਲਦ ਕਰੋ ਅਪਲਾਈ – ਆਖਰੀ ਤਾਰੀਖ਼ ਨੇੜੇ 

ਨਿਊਜ਼ ਪੰਜਾਬ ਬਿਊਰੋ
ਨਵੀਂ ਦਿੱਲੀ- ਪੰਜਾਬ ਐਂਡ ਸਿੰਧ ਬੈਂਕ ਨੇ ਸਪੈਸ਼ਲਿਸਟ ਅਫ਼ਸਰ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਯੋਗ ਉਮੀਦਵਾਰ ਪੀ.ਐੱਸ.ਬੀ. ਦੀ ਅਧਿਕਾਰਤ ਵੈੱਬ ਸਾਈਟ ਰਾਹੀਂ ਅਪਲਾਈ ਕਰ ਸਕਦੇ ਹਨ। ਕੁੱਲ 183 ਅਹੁਦੇ ਭਰੇ ਜਾਣਗੇ

Punjab and Sind Bank Recruitment 2023: Notification Out for 180+ Vacancies, Check Age Limit, Salary and Process to Apply

ਚਾਹਵਾਨ ਬੈੰਕ ਦੀ ਵੈਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ

ਮਹੱਤਵਪੂਰਨ ਤਾਰੀਖਾਂ

ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ਼- 28 ਜੂਨ 2023 ਅਰਜ਼ੀ ਦੇਣ ਦੀ ਆਖ਼ਰੀ ਤਾਰੀਖ਼- 12 ਜੁਲਾਈ 2023

ਅਹੁਦਿਆਂ ਦਾ ਵੇਰਵਾ

ਆਈ.ਟੀ. ਅਫ਼ਸਰ: 24 ਅਸਾਮੀਆਂ

ਸਾਫਟਵੇਅਰ ਡਿਵੈਲਪਰ: 20 ਅਸਾਮੀਆਂ ਲਾਅ ਪ੍ਰਬੰਧਕ: 6 ਅਸਾਮੀਆਂ

ਰਾਜ ਭਾਸ਼ਾ ਅਫ਼ਸਰ: 2 ਅਸਾਮੀਆਂ

ਚਾਰਟਰਡ ਅਕਾਊਂਟੈਂਟ: 33 ਅਸਾਮੀਆਂ

ਆਈਟੀ ਮੈਨੇਜਰ: 40 ਅਸਾਮੀਆਂ ਸੁਰੱਖਿਆ ਅਧਿਕਾਰੀ: 11 ਅਸਾਮੀਆਂ

ਰਾਜ ਭਾਸ਼ਾ ਅਧਿਕਾਰੀ: 5 ਅਸਾਮੀਆਂ

ਡਿਜੀਟਲ ਮੈਨੇਜਰ: 2 ਅਸਾਮੀਆਂ

ਫੋਰੈਕਸ ਅਫਸਰ: 6 ਅਸਾਮੀਆਂ

ਮਾਰਕੀਟਿੰਗ ਜਾਂ ਰਿਲੇਸ਼ਨਸ਼ਿਪ ਮੈਨੇਜਰ: 17 ਅਸਾਮੀਆਂ ਤਕਨੀਕੀ ਅਧਿਕਾਰੀ: 1 ਪੋਸਟ

ਡਿਜੀਟਲ ਮੈਨੇਜਰ: 2 ਅਸਾਮੀਆਂ

ਰਿਸਕ ਮੈਨੇਜਰ: 5 ਅਸਾਮੀਆਂ

ਫੋਰੈਕਸ ਡੀਲਰ: 2 ਪੋਸਟਾਂ

ਖਜ਼ਾਨਾ ਡੀਲਰ: 2 ਅਸਾਮੀਆਂ

ਫੋਰੈਕਸ ਅਫਸਰ: 2 ਅਸਾਮੀਆਂ

ਇਕਨੋਮਿਸਟ ਅਫਸਰ: 2 ਅਸਾਮੀਆਂ

ਕੁੱਲ 183 ਅਹੁਦੇ

ਲਾਅ ਮੈਨੇਜਰ: 1 ਪੋਸਟ

 

ਯੋਗਤਾ

ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਨੋਟੀਫਿਕੇਸ਼ਨ ਰਾਹੀਂ ਵਿਦਿਅਕ ਯੋਗਤਾ ਦੀ ਜਾਂਚ ਕਰ ਸਕਦੇ ਹਨ। ਉਥੇ ਹੀ ਉਮੀਦਵਾਰਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

Punjab & Sind Bank - Wikiwand

ਚੋਣ ਪ੍ਰਕਿਰਿਆ

ਚੋਣ ਪ੍ਰਕਿਰਿਆ ਵਿੱਚ ਲਿਖਤੀ ਪ੍ਰੀਖਿਆ, ਉਮੀਦਵਾਰਾਂ ਦੀ ਸ਼ਾਰਟਲਿਸਟਿੰਗ ਅਤੇ ਨਿੱਜੀ ਗੱਲਬਾਤ/ਇੰਟਰਵਿਊ ਸ਼ਾਮਲ ਹਨ। ਜਿਹੜੇ ਉਮੀਦਵਾਰ ਲਿਖਤੀ ਪ੍ਰੀਖਿਆ ਪਾਸ ਕਰਦੇ ਹਨ, ਉਹ ਇੰਟਰਵਿਊ ਦੌਰ ਲਈ ਹਾਜ਼ਰ ਹੋਣਗੇ।

ਐਪਲੀਕੇਸ਼ਨ ਫੀਸ

SC/ST/PWD ਉਮੀਦਵਾਰਾਂ ਲਈ ਅਰਜ਼ੀ ਫੀਸ 150 ਰੁਪਏ + GST ਹੈ ਅਤੇ ਹੋਰਾਂ ਲਈ 850 ਰੁਪਏ + GST ਸ਼ਾਮਲ ਹੈ। ਅਰਜ਼ੀ ਫੀਸ ਆਨਲਾਈਨ ਹੀ ਜਮ੍ਹਾ ਕਰਾਈ ਜਾ ਸਕਦੀ ਹੈ।