ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਸਟੇਜ ਤੇ ਡਿੱਗੇ – ਏਅਰ ਫੋਰਸ ਅਕੈਡਮੀ ਵਿੱਚ ਇੱਕ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਸਰਟੀਫਿਕੇਟ ਵੰਡ ਰਹੇ ਸਨ – ਵੇਖੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੇ ਤਸਵੀਰਾਂ-ਵ੍ਹਾਈਟ ਹਾਊਸ ਨੇ ਬਿਆਨ ਜਾਰੀ ਕੀਤਾ

 

  • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਿਡੇਨ ਵੀਰਵਾਰ ਨੂੰ ਕੋਲੋਰਾਡੋ ਵਿੱਚ ਯੂਐਸ ਏਅਰ ਫੋਰਸ ਅਕੈਡਮੀ ਵਿੱਚ ਇੱਕ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਢੁੱਡਾਂ ਖਾ ਕੇ ਡਿੱਗ ਗਏ ਕੀਤਾ। ਅਸਲ ‘ਚ ਸਰਟੀਫਿਕੇਟ ਦੇਣ ਤੋਂ ਬਾਅਦ ਜਿਵੇਂ ਹੀ ਬਿਡੇਨ ਅੱਗੇ ਵਧੇ ਤਾਂ ਉਹਨਾਂ ਦਾ ਪੈਰ ਰੇਤ ਦੇ ਇੱਕ ਬੋਰੇ ਨਾਲ ਅੜ ਗਿਆ ਅਤੇ ਉਹ ਡਿੱਗ ਗਏ । ਹਾਲਾਂਕਿ ਡਿੱਗਣ ਤੋਂ ਤੁਰੰਤ ਬਾਅਦ ਇੱਕ ਹਵਾਈ ਸੈਨਾ ਦੇ ਅਧਿਕਾਰੀ ਦੇ ਨਾਲ-ਨਾਲ ਯੂਐਸ ਸੀਕਰੇਟ ਸਰਵਿਸ ਦੇ ਦੋ ਮੈਂਬਰਾਂ ਨੇ ਤਰੁੰਤ ਚੁੱਕਿਆ, ਉਹ ਜਲਦੀ ਉੱਠੇ ਅਤੇ ਆਪਣੀ ਸੀਟ ‘ਤੇ ਵਾਪਸ ਆ ਗਏ । ਪਰ, ਬਿਡੇਨ ਦੇ ਡਿੱਗਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ।

 

President Joe Biden delivers remarks on the passing of the bipartisan Infrastructure Investment and Jobs Act.

ਵ੍ਹਾਈਟ ਹਾਊਸ ਨੇ ਦੱਸਿਆ, ਰਾਸ਼ਟਰਪਤੀ ਜੋਅ ਬਿਡੇਨ ਪੂਰੀ ਤਰ੍ਹਾਂ ਠੀਕ ਹਨ
ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਿਡੇਨ ਡਿੱਗਣ ਤੋਂ ਬਾਅਦ ਠੀਕ ਹਨ। ਉਹ ਠੋਕਰ ਖਾ ਗਏ ਜਦੋਂ ਉਹ ਪੋਡੀਅਮ ਤੋਂ ਵਾਪਸ ਆਉਣ ਲੱਗੇ ਜਿੱਥੋਂ ਉਹਨਾਂ ਅਕੈਡਮੀ ਦੇ ਗ੍ਰੈਜੂਏਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸੈਂਕੜੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਸਰਟੀਫਿਕੇਟ ਵੀ ਵੰਡੇ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲੈਬੋਲਟ ਨੇ ਟਵੀਟ ਕੀਤਾ ਕਿ ਬਿਡੇਨ ਪੂਰੀ ਤਰ੍ਹਾਂ ਠੀਕ ਹਨ । ਜਾਣਕਾਰੀ ਮੁਤਾਬਕ ਜਿਸ ਪਲੇਟਫਾਰਮ ‘ਤੇ ਬਿਡੇਨ ਖੜ੍ਹਾ ਸਨ , ਉਹਨਾਂ ਦੇ ਕੋਲ ਰੇਤ ਨਾਲ ਭਰੇ ਬੈਗ ਰੱਖੇ ਗਏ ਸਨ, ਜਿਵੇਂ ਕਿ ਵੀਡੀਓ ‘ਚ ਦੇਖਿਆ ਜਾ ਸਕਦਾ ਹੈ। ਡਿੱਗਣ ਤੋਂ ਬਾਅਦ, ਰਾਸ਼ਟਰਪਤੀ ਬਿਨਾਂ ਕਿਸੇ ਸਹਾਇਤਾ ਦੇ ਆਪਣੀ ਸੀਟ ‘ਤੇ ਵਾਪਸ ਚਲੇ ਗਏ ਅਤੇ ਸਮਾਰੋਹ ਦੌਰਾਨ ਉਤਸ਼ਾਹਿਤ ਨਜ਼ਰ ਆਏ।

 

ਤਸਵੀਰਾਂ ਅਤੇ ਵਿਡੀਓ – ਟਵੀਟਰ