2000 ਰੁਪਏ ਦੇ ਨੋਟ ਬਦਲਣ ਲਈ ਐੱਸ ਬੀ ਆਈ ਨੇ ਕੀਤੇ ਸਾਰੇ ਸ਼ੰਕੇ ਦੂਰ – ਪੱਤਰ ਜਾਰੀ ਕਰਕੇ ਨੋਟ ਬਦਲਣ ਦੇ ਨਿਯਮ ਕੀਤੇ ਤੈਅ – ਬੈੰਕ ਜਾਣ ਤੋਂ ਪਹਿਲਾਂ ਪੜ੍ਹੋ ਪੱਤਰ
ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਐਤਵਾਰ ਨੂੰ ਕਿਹਾ ਹੈ ਕਿ ਗਾਹਕ ਬਿਨਾਂ ਕਿਸੇ ਆਈਡੀ ਪਰੂਫ ਅਤੇ ਫਾਰਮ ਭਰਨ ਦੇ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਤੋਂ 2,000 ਰੁਪਏ ਦੇ ਨੋਟ ਬਦਲਵਾ ਸਕਣਗੇ। SBI ਨੇ ਕਿਹਾ ਹੈ ਕਿ 20,000 ਰੁਪਏ ਤੱਕ ਦੇ ਨੋਟ ਬਿਨਾਂ ID ਪਰੂਫ ਦੇ ਬਦਲੇ ਜਾ ਸਕਦੇ ਹਨ।
20 ਮਈ ਨੂੰ ਜਾਰੀ ਕੀਤੀ ਗਈ ਸੂਚਨਾ ‘ਚ SBI ਨੇ ਕਿਹਾ ਹੈ ਕਿ 2,000 ਰੁਪਏ ਦੇ ਨੋਟਾਂ ਨੂੰ ਬਦਲਣ ਲਈ ਕਿਸੇ ਵੀ ਪਛਾਣ ਪੱਤਰ ਦੀ ਲੋੜ ਨਹੀਂ ਹੋਵੇਗੀ।
ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ 2000 ਦੇ ਕਰੰਸੀ ਨੋਟ ਚਲਨ ਤੋਂ ਬਾਹਰ ਹੋ ਜਾਣਗੇ। ਹਾਲਾਂਕਿ ਰਿਜ਼ਰਵ ਬੈਂਕ ਨੇ ਨੋਟ ਬਦਲਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਇਸ ਸਮੇਂ ਦੌਰਾਨ ਲੋਕ ਬੈਂਕਾਂ ਵਿੱਚ ਜਾ ਕੇ ਆਪਣੇ 2000 ਦੇ ਨੋਟਾਂ ਨੂੰ ਹੋਰ ਕਰੰਸੀ ਨੋਟਾਂ ਨਾਲ ਬਦਲ ਸਕਦੇ ਹਨ। ਹੁਣ, ਸਟੇਟ ਬੈਂਕ ਨੇ ਆਪਣੇ ਸਾਰੇ ਸਥਾਨਕ ਮੁੱਖ ਦਫਤਰਾਂ ਦੇ ਮੁੱਖ ਜਨਰਲ ਮੈਨੇਜਰਾਂ ਨੂੰ ਭੇਜੀ ਸੂਚਨਾ ਵਿੱਚ ਕਿਹਾ ਹੈ ਕਿ 20,000 ਰੁਪਏ ਤੱਕ ਦੇ 2,000 ਰੁਪਏ ਦੇ ਨੋਟਾਂ ਨੂੰ ਬਿਨਾਂ ਕਿਸੇ ਆਈਡੀ ਅਤੇ ਡਿਮਾਂਡ ਸਲਿੱਪ ਦੇ ਬਦਲਿਆ ਜਾ ਸਕਦਾ ਹੈ।
ਤੁਹਾਨੂੰ ਆਪਣੇ ਬੈਂਕ ਖਾਤੇ ਵਿੱਚ ਨੋਟ ਜਮ੍ਹਾ ਕਰਵਾਉਣ ਦੀ ਕੋਈ ਸੀਮਾ ਨਹੀਂ ਹੈ। ਤੁਸੀਂ ਆਪਣੇ ਖਾਤੇ ਵਿੱਚ ਇੱਕ ਵਾਰ ਜਾ ਵੱਧ ਵਾਰ 20 ਹਜਾਰ ਤੋਂ ਵੱਧ ਨੋਟ ਜਮ੍ਹਾਂ ਕਰਵਾ ਸਕਦੇ ਹੋ Iਰਿਜ਼ਰਵ ਬੈਂਕ ਨੇ ਆਪਣੇ ਖਾਤੇ ‘ਚ ਦੋ ਹਜ਼ਾਰ ਦੇ ਨੋਟ ਜਮ੍ਹਾ ਕਰਨ ਲਈ ਕੋਈ ਸੀਮਾ ਤੈਅ ਨਹੀਂ ਕੀਤੀ ਹੈ, ਪਰ ਇਹ ਗਾਹਕਾਂ ਦੇ ਕੇਵਾਈਸੀ ਅਤੇ ਹੋਰ ਕਾਨੂੰਨੀ ਨਿਯਮਾਂ ‘ਤੇ ਨਿਰਭਰ ਕਰੇਗਾ।
ਬੈਂਕ ਨੇ ਆਪਣੇ ਅਧਿਕਾਰੀਆਂ ਨੂੰ ਜਨਤਾ ਨਾਲ ਸਹਿਯੋਗ ਕਰਨ ਲਈ ਕਿਹਾ ਹੈ ਤਾਂ ਜੋ 2,000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਪੂਰੀ ਪ੍ਰਕਿਰਿਆ ਮੁਸ਼ਕਲ ਰਹਿਤ ਅਤੇ ਨਿਰਵਿਘਨ ਹੋ ਸਕੇ।