ਵਧੇਗਾ ਗਰਮੀ ਦਾ ਕਹਿਰ – ਸਖ਼ਤ ਗਰਮੀ ਤੋਂ ਬਾਅਦ ਮੀਂਹ ਹਨੇਰੀ ਦੀ ਚਿਤਾਵਨੀ – ਪੜ੍ਹੋ ਮੌਸਮ ਵਿਭਾਗ ਕੀ ਕਹਿੰਦਾ 

 

ਗਰਮੀ ਦਾ ਸੇਕ ਵਧਣ ਤੋਂ ਬਾਅਦ ਆਉਂਦੇ ਦਿਨਾਂ ਵਿੱਚ ਮੀਹ ਅਤੇ ਹਨੇਰੀ ਦੀ ਚਿਤਾਵਨੀ ਦਿੱਤੀ ਗਈ ਹੈ I ਪੰਜਾਬ ਵਿੱਚ 16 ਅਪ੍ਰੈਲ ਤੋਂ 3 ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਤਾਪਮਾਨ ‘ਚ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਸ਼ੁੱਕਰਵਾਰ ਨੂੰ ਫਰੀਦਕੋਟ ਦਾ ਤਾਪਮਾਨ 40.9 ਡਿਗਰੀ ਸੈਲਸੀਅਸ, ਲੁਧਿਆਣਾ ਦਾ ਤਾਪਮਾਨ 40.7, ਪਟਿਆਲਾ ਦਾ 39.1, ਬਠਿੰਡਾ ਦਾ 39.8 ਡਿਗਰੀ ਸੈਲਸੀਅਸ ਰਿਹਾ।

ਦੇਸ਼ ਭਰ ਵਿੱਚ ਸੂਰਜ ਦੀ ਤਪਸ਼ ਵਧਦੀ ਜਾ ਰਹੀ ਹੈ। ਕੜਕਦੀ ਧੁੱਪ ਕਾਰਨ ਪਾਰਾ ਚੜ੍ਹਨਾ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ-ਪੰਜਾਬ ਸਮੇਤ ਕਈ ਸੂਬਿਆਂ ‘ਚ ਤਾਪਮਾਨ 40 ਡਿਗਰੀ ਤੋਂ ਵੱਧ ਦਰਜ ਕੀਤਾ ਗਿਆ। ਦਿੱਲੀ ਦੇ ਕੁਝ ਇਲਾਕਿਆਂ ‘ਚ ਤਾਪਮਾਨ 41 ਡਿਗਰੀ ਤੋਂ ਪਾਰ ਦਰਜ ਕੀਤਾ ਗਿਆ। ਸ਼ਨੀਵਾਰ ਨੂੰ ਵੀ ਸੂਰਜ ਅੱਗ ਦੀ ਵਰਖਾ ਕਰੇਗਾ ਅਤੇ ਗਰਮੀ ਦਾ ਕਹਿਰ ਵੀ ਰਹੇਗਾ। ਗਰਮੀਆਂ ਦਾ ਮੌਸਮ ਅਜਿਹਾ ਹੋਵੇਗਾ ਕਿ ਔਸਤ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ‘ਚ ਸ਼ੁੱਕਰਵਾਰ ਨੂੰ ਪਾਰਾ 41 ਡਿਗਰੀ ਤੱਕ ਪਹੁੰਚ ਗਿਆ। ਸੂਰਜ ਦੀ ਤੇਜ਼ ਗਰਮੀ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਫਰੀਦਕੋਟ ਵਿੱਚ ਸੂਬੇ ਦਾ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਹੁਣ ਗਰਮੀ ਦਾ ਕਹਿਰ ਹੋਰ ਵੀ ਗੰਭੀਰ ਹੋ ਸਕਦਾ ਹੈ। ਮੌਸਮ ਦਾ ਪੈਟਰਨ ਹੋਰ ਗਰਮ ਹੋ ਜਾਵੇਗਾ। ਵਿਭਾਗ ਨੇ ਸ਼ਨੀਵਾਰ ਨੂੰ ਤਾਪਮਾਨ 41 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਹੈ। ਮੌਸਮ ਦਾ ਇਹ ਪੈਟਰਨ 18 ਅਪ੍ਰੈਲ ਤੱਕ ਬਣਿਆ ਰਹੇਗਾ। ਹਾਲਾਂਕਿ ਵਿਭਾਗ ਨੇ 18-19 ਅਤੇ 20 ਅਪ੍ਰੈਲ ਨੂੰ ਧੂੜ ਭਰੀ ਹਵਾ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਇਸ ਨਾਲ ਤਾਪਮਾਨ ‘ਤੇ ਜ਼ਿਆਦਾ ਅਸਰ ਨਹੀਂ ਪਵੇਗਾ। ਜਿੱਥੇ 15 ਅਪ੍ਰੈਲ ਤੋਂ 17 ਅਪ੍ਰੈਲ ਤੱਕ ਤਾਪਮਾਨ 40-41 ਡਿਗਰੀ ਦੇ ਵਿਚਕਾਰ ਰਹੇਗਾ ਜਦਕਿ 19 ਤੋਂ 20 ਅਪ੍ਰੈਲ ਤੱਕ ਤਾਪਮਾਨ 37-38 ਦੇ ਵਿਚਕਾਰ ਰਹੇਗਾ। ਮੌਸਮ ਵਿਭਾਗ ਨੇ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 16 ਅਪ੍ਰੈਲ ਤੋਂ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ।

 

ਅੱਜ ਗਰਮੀ ਦੀ ਲਹਿਰ ਦੀ ਉਮੀਦ ਹੈ

ਮੌਸਮ ਵਿਭਾਗ ਨੇ ਅੱਜ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਮੁਤਾਬਕ ਅੱਜ ਕੁਝ ਥਾਵਾਂ ‘ਤੇ ਹੀਟ ਵੇਵ ਦੀ ਸੰਭਾਵਨਾ ਹੈ ਅਤੇ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਹੋ ਸਕਦਾ ਹੈ।