ਪਰਿਵਾਰ ਵੱਲੋਂ ਮੁਖ੍ਹ ਮੋੜਣ ਤੇ ਮ੍ਰਿਤਕ ਦੇਹ ਦਾ ਪੁਲਿਸ ਨਿਯਮਾਂਵਲੀ ਮੁਤਾਬਿਕ ਹੋਵੇਗਾ ਅੰਤਿਮ ਸਸਕਾਰ-ਡਿਪਟੀ ਕਮਿਸ਼ਨਰ

 

 

 

-ਰੈਵਨਿਊ  ਅਫਸਰ ਐਸੋਸਿਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ                                               ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਸੀ ਅਪੀਲ

ਲੁਧਿਆਣਾ, 7 ਅਪ੍ਰੈੱਲ ( )-ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਰੋਨਾ ਵਾਇਰਸ ਕਾਰਨ ਮਰੇ ਵਿਅਕਤੀ ਦੀ ਮ੍ਰਿਤਕ ਦੇਹ ਲੈਣ ਲਈ ਉਨ੍ਹਾਂ  ਦੇ ਪਰਿਵਾਰਕ ਮੈਂਬਰ ਅੱਗੇ ਨਹੀਂ ਆਉਂਦੇ ਤਾਂ ਪ੍ਰਸਾਸ਼ਨ ਵੱਲੋਂ ਅਜਿਹੀ ਮ੍ਰਿਤਕ ਦੇਹ ਦਾ ਪੰਜਾਬ ਪੁਲਿਸ ਦੀ ਨਿਯਮਾਂਵਲੀ ਅਨੁਸਾਰ ਧਾਰਮਿਕ ਅਤੇ ਸਮਾਜਿਕ ਰਹੁ-ਰੀਤਾਂ ਨਾਲ ਸਸਕਾਰ ਆਦਿ ਕਰਵਾਇਆ ਜਾਵੇਗਾ। ਇਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਬਿਲਕੁੱਲ ਸਪੱਸ਼ਟ ਹਦਾਇਤਾਂ ਪ੍ਰਸਾਸ਼ਨ ਨੂੰ ਜਾਰੀ ਕਰ ਦਿੱਤੀ ਗਈਆਂ ਹਨ।
ਅੱਜ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਪੰਜਾਬ ਪੁਲਿਸ ਨਿਯਮਾਂਵਲੀ ਅਨੁਸਾਰ ਹੁਣ ਸੰਬੰਧਤ ਹਸਪਤਾਲ (ਜਿੱਥੇ ਮਰੀਜ਼ ਦੀ ਮੌਤ ਹੋਵੇਗੀ) ਦਾ ਮੈਡੀਕਲ ਸੁਪਰਡੈਂਟ ਪਹਿਲਾਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰੇਗਾ। ਜੇਕਰ ਪਰਿਵਾਰ ਵਾਲੇ ਮ੍ਰਿਤਕ ਦੇਹ ਲੈਣ ਲਈ ਅੱਗੇ ਨਹੀਂ ਆਉਂਦੇ ਤਾਂ ਉਹ ਸੰਬੰਧਤ ਪੁਲਿਸ ਸਟੇਸ਼ਨ ਨਾਲ ਰਾਬਤਾ ਕਰਕੇ ‘ਅਨਕਲੇਮਡ ਬੌਡੀ’ ਐਲਾਨ ਕੇ ਮ੍ਰਿਤਕ ਦੇਹ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਵਾਈਆਂ ਜਾਣਗੀਆਂ। ਇਹ ਸਾਰੀ ਪ੍ਰਕਿਰਿਆ ਇਸ ਕੰਮ ਲਈ ਥਾਣਾ ਪੱਧਰ ‘ਤੇ ਬਣੀਆਂ ਕਮੇਟੀਆਂ ਵੱਲੋਂ ਕਰਵਾਈ ਜਾਵੇਗੀ।
                                                                                ਇਸ ਤੋਂ ਪਹਿਲਾ ਪੰਜਾਬ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਾਅਦ ਰੈਵਨਿਊ  ਅਫਸਰ ਐਸੋਸਿਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਕਈ ਲੋਕਾਂ ਵਲੋਂ ਡਰ ਅਤੇ ਭਰਮ ਵਿੱਚ ਆ ਕੇ ਕੋਰੋਨਾ ਕਾਰਨ ਮਰਨ ਵਾਲੇ ਆਪਣੇ ਸਕੇ – ਸਬੰਧੀਆਂ ਦੇ ਅੰਤਿਮ ਸੰਸਕਾਰ ਅਤੇ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਇਨਕਾਰ ਕਰ ਰਹੇ ਹਨ , ਉਨ੍ਹਾਂ ਲੁਧਿਆਣਾ ਵਿੱਚ ਹੋਈ ਘਟਨਾ ਦਾ ਜਿਕਰ ਕਰਦਿਆਂ ਦਸਿਆ ਕਿ ਜਦੋ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਕੋਰੋਨਾ ਵਾਇਰਸ  ਕਾਰਨ 68 ਸਾਲਾਂ ਦੀ ਔਰਤ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਮਿਰਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਤਾ ਜਿਲਾ ਪ੍ਰਸਾਸ਼ਨ ਵਲੋਂ ਤਹਿਸੀਲਦਾਰ ਜਗਸੀਰ ਸਿੰਘ ਨੇ ਸਿਹਤ ਵਿਭਾਗ ਦੀ ਟੀਮ ਦੇ ਨਾਲ ਮਿਲ ਕੇ ਉਸ ਦਾ ਸੰਸਕਾਰ ਆਪ ਕਰਵਾਇਆ | ਪ੍ਰਧਾਨ ਧੰਮ ਨੇ ਮੁੱਖ ਮੰਤਰੀ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕਣ ਲਈ ਸਖਤ ਕਦਮ ਉਠਾਏ ਜਾਣ ਅਤੇ ਮਿਰਤਕ ਦੇ ਸਬੰਧਿਤ ਪਰਿਵਾਰਿਕ ਮੈਂਬਰਾਂ ਦੇ ਨਾਮ ਤੇ ਮਿਰਤਕ ਦੀ ਜਾਇਦਾਦ ਤਬਦੀਲ ਕਰਨ ਤੇ ਰੋਕ ਲੈ ਦਿੱਤੀ ਜਾਵੇ | ਸਰਕਾਰ ਵਲੋਂ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਅੱਜ ਅਜਿਹੇ ਮਿਰਤਕਾਂ ਨੂੰ ਜਿਨ੍ਹਾਂ ਦੇ ਪਰਿਵਾਰ ਅੰਤਿਮ ਰਸਮਾਂ ਲਈ ਇਨਕਾਰ ਕਰਦੇ ਨੂੰ ਲਾਵਾਰਸ ਕਰਾਰ ਦੇ ਕੇ ਸਰਕਾਰ ਆਪ ਅੰਤਿਮ ਰਸਮਾਂ ਆਪ ਕਰਵਾਏਗੀ |