ਕੈਨੇਡਾ ਅਤੇ ਅਮਰੀਕਾ ਨੇ ਪੰਜਾਬੀ ਮੂਲ ਦੇ ਆਪਣੇ ਨਾਗਰਿਕਾਂ ਨੂੰ ਵਾਪਸ ਲੈ ਜਾਣ ਦਾ ਕੀਤਾ ਪ੍ਰਬੰਧ

ਅਮ੍ਰਿਤਸਰ , 7 ਅਪ੍ਰੈਲ  ( ਨਿਊਜ਼ ਪੰਜਾਬ ) – ਕੈਨੇਡਾ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਦੂਜੇ ਦੇਸ਼ਾਂ ਵਿੱਚ ਗਏ ਹੋਏ ਆਪਣੇ ਨਾਗਰਿਕਾਂ ( ਸਿਟੀਜ਼ਨ ਅਤੇ ਪੀ ਆਰ ਹੋਲਡਰ ) ਨੂੰ ਵਾਪਸ ਕੈਨੇਡਾ ਲਿਆਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੈ | ਪੰਜਾਬ ਵਿੱਚ ਆਏ ਕੈਨੇਡੀਅਨ ਪੰਜਾਬੀਆਂ ਨੂੰਤਰੁੰਤ ਕੈਨੇਡਾ ਦੂਤਘਰ ਨਾਲ ਸੰਪਰਕ ਕਰਕੇ ਆਪਣਾ ਆਪਣੀ ਜਾਣਕਾਰੀ ਆਣ – ਲਾਈਨ ਦੇਣ |  ਇਸੇਤਰ੍ਹਾਂ ਅਮਰੀਕਾ ਨੇ ਵੀ ਆਪਣੇ ਪੰਜਾਬੀ ਨਾਗਰਿਕਾਂ ਨੂੰ ਵਾਪਸ ਲਿਆਉਣ ਦਾ ਬੰਦੋਬਸਤ ਕੀਤਾ ਹੈ |  300 ਦੇ ਕਰੀਬ ਯਾਤਰੂ ਜੋ ਕਿ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਹੋਏ ਸਨ , ਇਨ੍ਹਾਂ ਅਤੇ ਹੋਰ ਨਾਗਰਿਕਾਂ ਲਈ ਦੋ ਵਿਸ਼ੇਸ਼ ਫਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ | ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ਼ਿਵ ਦਿਆਲ ਸਿੰਘ ਢਿੱਲੋਂ ਨੇ ਦਸਿਆ ਕਿ ਜੋ ਵੀ ਨਾਗਰਿਕ ਜੌ ਕਿ ਆਪਣੇ ਦੇਸ਼ ਜਾਣਾ ਚਾਹੁੰਦਾ ਹੈ ਉਹ ਆਪਣੀ ਆਪਣੀ ਅੰਬੈਸੀ ਨਾਲ ਆਨਲਾਈਨ ਸੰਪਰਕ ਕਰ ਸਕਦਾ ਹੈ ।