ਵਿਸਾਖੀ ਪੁਰਬ ਤੇ ਲੱਖਾਂ ਦੀ ਗਿਣਤੀ ਵਿਚ ਸਿੱਖ ਸੰਗਤਾਂ ਗੁਰੂ ਘਰਾਂ ਵਿਚ ਹੋਈਆਂ ਨਤਮਸਤਕ – ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਜਥੇਦਾਰ ਨੇ ਦਿੱਤਾ ਸੰਦੇਸ਼
ਵਿਸਾਖੀ ਪੁਰਬ ਦੇ ਸਮਾਗਮ ਸ਼ਾਂਤਮਈ ਢੰਗ ਨਾਲ ਸੰਪੂਰਨ ਹੋਏ ਹਨ। ਡਰ ਅਤੇ ਗੜਬੜ ਹੋਣ ਦੀਆਂ ਅਫਵਾਹਾਂ ਨੂੰ ਦਰਕਿਨਾਰ ਕਰਦਿਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤਖਤ ਸ਼੍ਰੀ ਦਮਦਮਾ ਸਾਹਿਬ ਅਤੇ ਹੋਰ ਇਤਿਹਾਸਕ ਗੁਰਦਵਾਰਿਆਂ ਵਿਚ ਨਤਮਸਤਕ ਹੋਈ ਅਤੇ ਖਾਲਸਾ ਸੱਜਣਾ ਦਿਵਸ ਤੇ ਹਾਜ਼ਰੀਆਂ ਭਰੀਆਂ।
ਜੋੜ ਮੇਲੇ ਮੌਕੇ ਸਵੇਰ ਦੇ ਦੀਵਾਨਾਂ ਉਪਰੰਤ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੀ ਫਸੀਲ ਤੋਂ ਕੌਮ ਦੇ ਨਾਂ ਸੰਬੋਧਨ ਵਿੱਚ ਜਥੇਦਾਰ ਤਖ਼ਤ ਦਮਦਮਾ ਸਾਹਿਬ ਤੇ ਕਾਰਜਕਾਰੀ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵਿਸਾਖੀ ਜੋੜ ਮੇਲਿਆਂ ‘ਤੇ ਪੁੱਜਣ ਵਾਲੀਆਂ ਸੰਗਤਾਂ ਲਈ ਸਵਾਗਤੀ ਬੈਨਰ ਲਗਦੇ ਸਨ ਤੇ ਲੰਗਰ ਲਗਾਏ ਜਾਂਦੇ ਸਨ ਪਰ ਇਸ ਵਾਰ ਜੋੜ ਮੇਲੇ ‘ਤੇ ਪੁੱਜਣ ਵਾਲੀਆਂ ਸੰਗਤਾਂ ਦੀ ਤਲਾਸ਼ੀ ਲਈ ਗਈ। ਫਿਰ ਵੀ ਕੌਮ ਵਧਾਈ ਦੀ ਪਾਤਰ ਹੈ ਕਿ ਵੱਡੀ ਗਿਣਤੀ ਵਿੱਚ ਦਮਦਮਾ ਸਾਹਿਬ ਪੁੱੱਜ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਾਂਤ ਪਾਣੀਆਂ ’ਚ ਪੱਥਰ ਮਾਰਿਆ ਜਾ ਰਿਹੈ।
ਖ਼ਾਲਸਾ ਸਾਜਣਾ ਦਿਵਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਗਤਕਾ ਮੁਕਾਬਲੇ#Gatka #SikhMartialArts #TakhtSriDamdamaSahib #DamdamaSahib #Punjab #Sikhs #KhalsaSajnaDiwas #KhalsaSajnaDiwas2023 pic.twitter.com/s4e9fYCuTH
— Shiromani Gurdwara Parbandhak Committee (@SGPCAmritsar) April 14, 2023