ਟੈਕਸਾਸ ਦੇ ਇਕ ਡੇਅਰੀ ਫਾਰਮ ‘ਚ ਹੋਏ ਜ਼ਬਰਦਸਤ ਧਮਾਕੇ ਵਿੱਚ ਕਰੀਬ 18000 ਗਾਵਾਂ ਦੀ ਮੌਤ
ਟੈਕਸਾਸ (ਅਮਰੀਕਾ) ਦੇ ਇਕ ਡੇਅਰੀ ਫਾਰਮ ‘ਚ ਸੋਮਵਾਰ ਰਾਤ ਨੂੰ ਹੋਏ ਜ਼ਬਰਦਸਤ ਧਮਾਕੇ ਵਿੱਚ ਕਰੀਬ 18000 ਗਾਵਾਂ ਦੀ ਮੌਤ ਹੋਣ ਦੀ ਸੂਚਨਾ ਹੈ । ਧਮਾਕਾ ਉਸ ਸਮੇਂ ਹੋਇਆ ਜਦੋਂ ਗਾਵਾਂ ਦੁੱਧ ਦੇਣ ਲਈ ਇਕੱਠੀਆਂ ਰੱਖੀਆਂ ਗਈਆਂ ਸਨ। ਰਿਪੋਰਟਾਂ ਅਨੁਸਾਰ ਹਰੇਕ ਗਾਂ ਦੀ ਕੀਮਤ 2000 ਡਾਲਰ (1.63 ਲੱਖ ਰੁਪਏ) ਦੱਸੀ ਗਈ ਹੈ। ਧਮਾਕੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਧਮਾਕੇ ਕਾਰਨ ਘੰਟਿਆਂ ਤੱਕ ਡੇਅਰੀ ਫਾਰਮ ਉੱਪਰ ਕਾਲੇ ਧੂੰਏਂ ਦੇ ਬੱਦਲ ਛਾਏ ਰਹੇ।
ਕਾਸਟਰੋ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਮੀਡੀਆ ਕੋਲ ਪੁਸ਼ਟੀ ਕੀਤੀ ਹੈ ਕਿ ਜਦੋਂ ਡੇਅਰੀ ਫਾਰਮ ਵਿੱਚ ਧਮਾਕਾ ਹੋਇਆ , ਗਾਵਾਂ ਨੂੰ ਦੁੱਧ ਦੇਣ ਲਈ ਲਿਆਉਣ ਤੋਂ ਪਹਿਲਾਂ ਇੱਕ ਹੋਲਡਿੰਗ ਖੇਤਰ ਵਿੱਚ ਖੜੀਆਂ ਸਨ , ਅਧਿਕਾਰੀਆਂ ਨੇ ਦੱਸਿਆ ਕਿ ਹੋਲਡਿੰਗ ਖੇਤਰ ਵਿੱਚ ਬਹੁਤ ਘੱਟ ਗਾਵਾਂ ਬਚੀਆਂ ਹਨ।
ਕਾਸਟਰੋ ਕਾਉਂਟੀ ਪੁਲਿਸ ਦੇ ਸ਼ੈਰਿਫ ਸਲ ਰਿਵੇਰਾ ਨੇ ਪੁਸ਼ਟੀ ਕੀਤੀ ਕਿ ਸ਼ੁਰੂਆਤੀ ਅਟਕਲਾਂ ਮਸ਼ੀਨ ਦੇ ਓਵਰਹੀਟਿੰਗ ਅਤੇ ਬਾਅਦ ਵਿੱਚ ਵਿਸਫੋਟ ਵੱਲ ਇਸ਼ਾਰਾ ਕਰਦੀਆਂ ਹਨ। ਰਿਵੇਰਾ ਨੇ ਇਹ ਵੀ ਕਿਹਾ ਕਿ ਫਾਰਮ ਦੇ 60 ਕਰਮਚਾਰੀਆਂ ਦਾ ਲੇਖਾ-ਜੋਖਾ ਕੀਤਾ ਗਿਆ ਸੀ, ਪਰ ਉਹ ਪਸ਼ੂਆਂ ਦੀ ਮੌਤ ਦੀ ਸਹੀ ਸੰਖਿਆ ਬਾਰੇ ਅੰਦਾਜ਼ਾ ਨਹੀਂ ਲਗਾ ਪਾਏ ।
ਤਸਵੀਰ – ਸ਼ੋਸ਼ਲ ਮੀਡੀਆ / ਟਵੀਟਰ