ਹੋਮਿਓਪੈਥੀ ਇਲਾਜ ਪ੍ਰਣਾਲੀ ਬਾਰੇ ਹੋਇਆ ਸੈਮੀਨਾਰ – ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਲਿਆ ਹਿੱਸਾ – ਡਾਕਟਰਾਂ ਨੂੰ ਕੀਤਾ ਸਨਮਾਨਤ

ਨਿਊਜ਼ ਪੰਜਾਬ
ਲੁਧਿਆਣਾ – ਉੱਤਰੀ ਭਾਰਤ ਹੋਮਿਓਪੈਥਿਕ ਕੈਮਿਸਟ ਐਸੋਸੀਏਸ਼ਨ ਵਲੋਂ ਹੋਮਿਓਪੈਥੀ ਇਲਾਜ ਪ੍ਰਣਾਲੀ ਦੇ ਪਿਤਾਮਾ ਸੈਮੂਅਲ ਹੈਨੇਮਨ ਦੀ 268ਵੀਂ ਜਨਮ ਵਰੇਗੰਢ ਮੌਕੇ ਲੁਧਿਆਣਾ ਵਿਚ ਵਿਸ਼ੇਸ਼ ਸੈਮੀਨਾਰ ਅਤੇ ਹੋਮਿਓਪੈਥਿਕ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਸੈਮੀਨਾਰ ਵਿਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ

ਸੈਮੀਨਾਰ ਵਿਚ ਗੁਰਦਾ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਗੁਰਦਿਆਂ ਦੀਆਂ ਬਿਮਾਰੀਆਂ ਦੇ ਕਾਰਨਾਂ, ਇਲਾਜ ਅਤੇ ਬਚਾਅ ਸਬੰਧੀ ਆਪਣੇ ਕੁੰਜੀਵਤ ਪਰਚੇ ਪੜ੍ਹੇ ਗਏ ।

 

ਇਸ ਮੌਕੇ ਐਸੋਸੀਏਸ਼ਨ ਵਲੋਂ ਹੋਮਿਓਐਕਸ 2023 ਨਾਮਕ ਇਕ ਪ੍ਰਦਰਸ਼ਨੀ ਵੀ ਲਗਾਈ ਗਈ

ਜਿਸ ਵਿਚ 28 ਹੋਮਿਓਪੈਥਿਕ – ਦਵਾਈ ਕੰਪਨੀਆਂ ਨੇ ਭਾਗ ਲਿਆ।

 

ਇਸ ਮੌਕੇ ਉੱਘੇ ਹੋਮਿਓਪੈਥਿਕ ਡਾ: ਮੁਖਤਿੰਦਰ ਸਿੰਘ , ਡਾ: ਸੁਸ਼ੀਲ ਕਲੋਤਰਾ, ਡਾ: ਵਿਪਨ ਗੁਪਤਾ ਅਤੇ ਡਾ: ਸੁਮਨ ਸੇਠੀ ਵਲੋਂ ਹੋਮਿਓਪੈਥੀ ਦੇ ਇਲਾਜ ਅਤੇ ਪ੍ਰਭਾਵ ਬਾਰੇ ਵਿਚਾਰ ਪ੍ਰਗਟ ਕੀਤੇ ।

ਸੰਸਥਾ ਦੇ ਪ੍ਰਧਾਨ ਡਾ. ਕੰਵਲਜੀਤ ਸਿੰਘ, ਡਾ. ਵੀਰ ਬੇਰੀ, ਡਾ ਗੁਰਪ੍ਰੀਤ ਸਿੰਘ, ਡਾ ਬੀ ਬੀ ਗੋਇਲ, ਡਾ ਕੰਵਰਪ੍ਰੀਤ ਸਿੰਘ ਵਲੋਂ ਹੋਮੀਓਪੈਥਈ ਵਿੱਚ ਵਧੀਆ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦਾ ਸਨਮਾਣ ਕੀਤਾ ਗਿਆ।

 

ਸਮਾਗਮ ਦੀਆਂ ਹੋਰ ਤਸਵੀਰਾਂ ਵੇਖਣ ਲਈ ਇਸ ਲਿੰਕ ਨੂੰ ਖੋਲ੍ਹੋ

https://drive.google.com/drive/folders/1kdW4_sWVVQpXKwzAgU26f8u6wNBPWrk4?usp=share_link