ਸਰਕਾਰ ਨੇ ਉਦਯੋਗਪਤੀਆਂ ਕੋਲੋਂ ਨੈਸ਼ਨਲ ਸਟਾਰਟਅੱਪ ਅਵਾਰਡ ਲਈ ਅਰਜ਼ੀਆਂ ਮੰਗੀਆਂ -ਹਰੇਕ ਸ਼੍ਰੇਣੀ ਦੇ ਜੇਤੂ ਨੂੰ ਮਿਲੇਗਾ 10 ਲੱਖ ਰੁਪਏ ਦਾ ਨਕਦ ਇਨਾਮ – ਪੜ੍ਹੋ ਕੌਣ ਕਰ ਸਕਦਾ ਅਪਲਾਈ Applications for National Startup Awards 2023 are open
Applications for National Startup Awards 2023 are open
ਹਰੇਕ ਸ਼੍ਰੇਣੀ ਵਿੱਚ ਇੱਕ ਜੇਤੂ ਸਟਾਰਟਅੱਪ ਨੂੰ Rs. 10 ਲੱਖ ਦਾ ਨਕਦ ਇਨਾਮ ਦਿੱਤਾ ਜਾਵੇਗਾ
ਅਪਲਾਈ ਕਰਨ ਵਾਲੇ ਉਦਮੀ ਗਾਈਡਲਾਈਨ ਵਾਲੇ ਲਿੰਕ ਨੂੰ ਖੋਲ੍ਹਣ
National Startup Awards 2023_Guidelines_010423
ਕੇਂਦਰ ਸਰਕਾਰ ਨੇ ਉਦਯੋਗਪਤੀਆਂ ਕੋਲੋਂ ਨੈਸ਼ਨਲ ਸਟਾਰਟਅੱਪ ਅਵਾਰਡ 2023 ਲਈ 31 ਮਈ ਤੱਕ ਅਰਜ਼ੀਆਂ ਮੰਗੀਆਂ ਹਨ। ਸਰਕਾਰ ਨੇ ਕਿਹਾ ਕਿ ਨੈਸ਼ਨਲ ਸਟਾਰਟਅੱਪ ਅਵਾਰਡਸ ਦੇ ਚੌਥੇ ਐਡੀਸ਼ਨ – NSA 2023 ਦਾ ਉਦੇਸ਼ ਸਟਾਰਟਅੱਪਸ ਦੇ ਵਿਭਿੰਨ ਸਮੂਹਾਂ ਨੂੰ ਪਛਾਣਨਾ, ਇਨਾਮ ਦੇਣਾ, ਉਤਸ਼ਾਹਿਤ ਕਰਨਾ ਅਤੇ ਵਿਸ਼ੇਸ਼ ਹੈਂਡਹੋਲਡਿੰਗ ਸਹਾਇਤਾ ਦੀ ਪੇਸ਼ਕਸ਼ ਕਰਨਾ ਹੈ। ਇਹ ਸਟਾਰਟਅੱਪ ਭਾਰਤੀ ਅਰਥਵਿਵਸਥਾ ਵਿੱਚ ਟਿਕਾਊ ਤਬਦੀਲੀ ਲਿਆ ਰਹੇ ਹਨ ਅਤੇ ਸਮਾਜ ਲਈ ਮਾਪਣਯੋਗ ਪ੍ਰਭਾਵ ਪੈਦਾ ਕਰ ਰਹੇ ਹਨ। NSA 2023 ਦਾ ਉਦੇਸ਼ ਦੇਸ਼ ਦੇ ਅੰਦਰ ਚੋਟੀ ਦੇ ਸਟਾਰਟਅੱਪਸ ਦੀ ਪਛਾਣ ਕਰਨਾ, ਸਮਰਥਨ ਕਰਨਾ ਅਤੇ ਉਹਨਾਂ ਨਾਲ ਜੁੜਨਾ ਹੈ। ਤੁਸੀਂ ਵੱਧ ਤੋਂ ਵੱਧ 2 ਸ਼੍ਰੇਣੀਆਂ ਲਈ ਅਰਜ਼ੀ ਦੇ ਸਕਦੇ ਹੋ।
- Cash prize of INR 10 lakhs shall be awarded to one winning startup in each category
- Pitching opportunities to winners and finalists for presenting to to relevant public authorities and corporates for potential pilot projects and work orders
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਨੋਵੇਟਰਸ ਨੂੰ ਰਾਸ਼ਟਰੀ ਸਟਾਰਟਅਪ ਪੁਰਸਕਾਰ 2023 ਦੇ ਲਈ ਅਪਲਾਈ ਕਰਨ ਦੀ ਤਾਕੀਦ ਕੀਤੀ ਹੈ।
ਕੇਂਦਰੀ ਮੰਤਰੀ ਸ਼੍ਰੀ ਪੀਯੂਸ਼ ਗੋਇਲ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸਟਾਰਟਅਪ, ਨਾ ਸਿਰਫ਼ ਆਪਣੇ ਅਭਿਨਵ ਉਤਸ਼ਾਹ ਦੇ ਲਈ, ਬਲਕਿ ਉਨ੍ਹਾਂ ਦਾ ਨਿਰਮਾਣ ਕਰਨ ਵਾਲਿਆਂ ਦੀ ਪ੍ਰੇਰਕ ਜੀਵਨ ਯਾਤਰਾ ਦੇ ਲਈ ਵੀ ਆਕਰਸ਼ਕ ਹੁੰਦੇ ਹਨ। ਸਾਡੇ ਸਟਾਰਟਅਪ, ਸਾਡੀ ਯੁਵਾ ਸ਼ਕਤੀ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ।
ਇਨੋਵੇਟਰਸ ਨੂੰ ਰਾਸ਼ਟਰੀ ਸਟਾਰਟਅਪ ਪੁਰਸਕਾਰ 2023 ਦੇ ਲਈ ਅਪਲਾਈ ਕਰਨ ਦੀ ਤਾਕੀਦ ਕਰਦਾ ਹਾਂ। startupindia.gov.in ”