ਹੁਣ ਤੱਕ 110 ਯੂਟਿਊਬ ਚੈਨਲ ਬੰਦ ਕਰਵਾ ਚੁੱਕੀ ਹੈ ਸਰਕਾਰ – ਪੜ੍ਹੋ ਕਿੰਨੀਆਂ ‘ਫੇਕ ਨਿਊਜ਼’ ਦਾ ਸਰਕਾਰ ਨੇ ਦਿੱਤਾ ਜਵਾਬ
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਲੋਕ ਸਭਾ ਨੂੰ ਦੱਸਿਆ ਕਿ ਰਾਸ਼ਟਰ ਵਿਰੋਧੀ ਸਮੱਗਰੀ ਦੇ ਪ੍ਰਸਾਰਣ ਲਈ ਦਸੰਬਰ 2021 ਤੋਂ ਹੁਣ ਤੱਕ 110 ਯੂਟਿਊਬ ਚੈਨਲ ਬੰਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਰੁੱਧ ਪ੍ਰਸਾਰਿਤ ਸਮੱਗਰੀ ‘ਤੇ ਕੇਬਲ ਟੀਵੀ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਠਾਕੁਰ ਨੇ ਦੱਸਿਆ ਕਿ 248 ਯੂਆਰਐਲ ਵੀ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਫੇਕ ਨਿਊਜ਼ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਪ੍ਰੈੱਸ ਇਨਫਰਮੇਸ਼ਨ ਬਿਊਰੋ ਦੀ ਫੈਕਟ ਚੈਕ ਯੂਨਿਟ ਨੇ 1160 ਫੇਕ ਨਿਊਜ਼ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ ਹੈ।