ਇੰਟਰਨੈੱਟ ਸੇਵਾਵਾਂ ਅਤੇ ਐਸ ਐਮ ਐਸ ਪਾਬੰਦੀ ਇੱਕ ਦਿਨ ਹੋਰ ਵਧਾਈ, ਮੰਗਲਵਾਰ 12 ਵੱਜੇ ਤੱਕ ਬੰਦ ਰਹਿਣਗੀਆਂ
ਨਿਊਜ਼ ਪੰਜਾਬ
ਪੰਜਾਬ ਸਰਕਾਰ ਵਲੋਂ ਇੰਟਰਨੈੱਟ ਸੇਵਾਵਾਂ ਅਤੇ ਐਸ ਐਮ ਐਸ ਤੇ ਲਗਾਈ ਪਾਬੰਦੀ ਨੂੰ ਇੱਕ ਦਿਨ ਲਈ ਹੋਰ ਵਧਾ ਦਿੱਤਾ ਗਿਆ ਹੈ। ਹੁਣ ਇਹ ਸੇਵਾਵਾਂ 21 ਮਾਰਚ ਦੁਪਿਹਰ 12 ਵਜੇ ਤਕ ਬੰਦ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਸਨਿਚਰਵਾਰ 18 ਮਾਰਚ ਨੂੰ ਸ਼ੁਰੂ ਹੋਏ ਘਟਨਾਕ੍ਰਮ ਤੋਂ ਬਾਅਦ ਸਨਿਚਰਵਾਰ ਸ਼ਾਮ ਨੂੰ ਹੀ ਰਾਜ ਅੰਦਰ ਮੋਬਾਇਲ ਇੰਟਰਨੈੱਟ ਅਤੇ ਐੱਸ.ਐੱਮ.ਐੱਸ. ਸੇਵਾਵਾਂ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਇਹ ਹੁਕਮ ਐਤਵਾਰ ਦੁਪਹਿਰ 12 ਵਜੇ ਤਕ ਇਹ ਸੇਵਾਵਾਂ ਬੰਦ ਰੱਖਣ ਬਾਰੇ ਸਨ।