1 ਅਪ੍ਰੈਲ ਤੋਂ ਪਹਿਲਾਂ ਵਿੱਦਿਅਕ ਸੈਸ਼ਨ ਸ਼ੁਰੂ ਕਰਨ ਵਾਲੇ ਸਕੂਲਾਂ ਨੂੰ CBSE ਨੇ ਦਿੱਤੀ ਚੇਤਾਵਨੀ – ਕਈ ਸਕੂਲਾਂ ਨੇ ਸਲੇਬਸ ਜਲਦੀ ਖਤਮ ਕਰਨ ਲਈ ਸ਼ੁਰੂ ਕੀਤੀਆਂ +2 ਦੀਆਂ ਕਲਾਸਾਂ – ਸੀ ਬੀ ਐਸ ਈ ਨੇ ਕੀ ਕਾਰਨ ਦੱਸਿਆ

 

ਨਵੀਂ ਦਿੱਲੀ- CBSE ਨੇ ਉਨ੍ਹਾਂ ਸਾਰੇ ਸਕੂਲਾਂ ਨੂੰ ਚੇਤਾਵਨੀ ਦਿੱਤੀ ਹੈ ਜਿਹਨਾਂ 1 ਅਪ੍ਰੈਲ ਤੋਂ ਪਹਿਲਾਂ ਵਿੱਦਿਅਕ ਸੈਸ਼ਨ ਸ਼ੁਰੂ ਕਰ ਲਿਆ ਹੈ।
ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ ਕਈ ਮਾਨਤਾ ਪ੍ਰਾਪਤ ਸਕੂਲਾਂ ਨੇ ਆਪਣਾ ਨਵਾਂ ਵਿੱਦਿਅਕ ਸੈਸ਼ਨ 1 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਹੈ। ਮਾਪਿਆਂ ਨੂੰ ਬੱਚਿਆਂ ਦੇ ਸਕੂਲ ਜਲਦੀ ਖੁੱਲ੍ਹਣ ਦੇ ਮੈਸੇਜ ਆ ਰਹੇ ਹਨ। CBSE ਨੇ ਹੁਕਮ ਜਾਰੀ ਕਰਦੇ ਹੋਏ ਉਨ੍ਹਾਂ ਸਾਰੇ ਸਕੂਲਾਂ ਨੂੰ 1 ਅਪ੍ਰੈਲ ਤੋਂ ਪਹਿਲਾਂ ਵਿੱਦਿਅਕ ਸੈਸ਼ਨ ਕਰਨ ‘ਤੇ ਕਾਰਵਾਈ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ।

ਸੀ ਬੀ ਐਸ ਈ ਨੇ ਸਕੂਲਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਇਕ ਅਪ੍ਰੈਲ ਤੋਂ ਪਹਿਲਾਂ ਵਿੱਦਿਅਕ ਸੈਸ਼ਨ ਸ਼ੁਰੂ ਨਾ ਕੀਤਾ ਜਾਵੇ। ਇਸ ਨਾਲ ਵਿਦਿਆਰਥੀਆਂ ‘ਚ ਚਿੰਤਾ ਅਤੇ ਥਕਾਵਟ ਪੈਦਾ ਹੋਣ ਦਾ ਖ਼ਤਰਾ ਹੈ। ਸੀ ਬੀ ਐਸ ਈ ਦੀ ਇਹ ਚਿਤਾਵਨੀ ਕਈ ਸਕੂਲਾਂ ਵੱਲੋ ਹੁਣ ਤੋਂ ਹੀ ਖ਼ਾਸ ਕਰ ਕੇ 10ਵੀਂ ਅਤੇ 12ਵੀਂ ਜਮਾਤ ਲਈ ਵਿੱਦਿਅਕ ਸੈਸ਼ਨ ਸ਼ੁਰੂ ਕਰਨ ਤੋਂ ਬਾਅਦ ਆਈ ਹੈ। CBSE ਦੇ ਸਕੱਤਰ ਅਨੁਰਾਗ ਤ੍ਰਿਪਾਠੀ ਨੇ ਇਕ ਅਧਿਕਾਰਤ ਹੁਕਮ ‘ਚ ਕਿਹਾ ਕਿ ਇਹ ਨੋਟ ਕੀਤਾ ਗਿਆ ਹੈ ਕਿ ਕੁਝ ਮਾਨਤਾ ਪ੍ਰਾਪਤ ਸਕੂਲਾਂ ਨੇ ਸਾਲ ਦੇ ਸ਼ੁਰੂ ਵਿਚ ਹੀ ਆਪਣਾ ਅਕਾਦਮਿਕ ਸੈਸ਼ਨ ਸ਼ੁਰੂ ਕਰ ਦਿੱਤਾ ਹੈ। ਇਹ ਗਲਤ ਹੈ। ਸਕੂਲਾਂ ਦੇ ਇਸ ਰਵੱਈਏ ਨਾਲ ਪੂਰੇ ਸਾਲ ਦੇ ਸਿਲੇਬਸ ਨੂੰ ਘੱਟ ਸਮੇਂ ਵਿਚ ਪੂਰਾ ਕੀਤਾ ਜਾਵੇਗਾ। ਇਸ ਨਾਲ ਵਿਦਿਆਰਥੀਆਂ ਲਈ ਜ਼ੋਖ਼ਮ ਭਰਿਆ ਹੋ ਸਕਦਾ ਹੈ। ਇਸ ਲਈ ਕੋਈ ਵੀ ਸੀ ਬੀ ਐਸ ਈ ਮਾਨਤਾ ਪ੍ਰਾਪਤ ਸਕੂਲ 1 ਅਪ੍ਰੈਲ ਤੋਂ ਪਹਿਲਾਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਨਾ ਕਰਨ। ਇਸ ਆਦੇਸ਼ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ।