ਪੰਜਾਬ ਸਰਕਾਰ ਨੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਕਲ ਤੱਕ ਬੰਦ ਕੀਤਾ – ਅਮ੍ਰਿਤਪਾਲ ਸਿੰਘ ਬਾਰੇ ਖਮੋਸ਼ੀ ਜਾਰੀ
ਪੰਜਾਬ ਸਰਕਾਰ ਨੇ ਰਾਜ ਵਿੱਚ ਸਥਿਤੀ ਨੂੰ ਕੰਟਰੋਲ ਵਿਚ ਰੱਖਣ ਲਈ ਬੰਦ ਕੀਤੀਆਂ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਕਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।
ਰਾਜ ਦੇ ਗ੍ਰਹਿ ਵਿਭਾਗ ਦੇ ਅਧਿਕਾਰਤ ਹੁਕਮਾਂ ਅਨੁਸਾਰ, ਸਾਰੀਆਂ ਮੋਬਾਈਲ ਇੰਟਰਨੈਟ ਸੇਵਾਵਾਂ (2ਜੀ/3ਜੀ/4ਜੀ/5ਜੀ/ਸੀਡੀਐਮਏ/ਜੀਪੀਆਰਐਸ), ਸਾਰੀਆਂ ਐਸਐਮਐਸ ਸੇਵਾਵਾਂ (ਬੈਂਕਿੰਗ ਅਤੇ ਮੋਬਾਈਲ ਰੀਚਾਰਜ ਨੂੰ ਛੱਡ ਕੇ) ਅਤੇ ਮੋਬਾਈਲ ਨੈਟਵਰਕਾਂ ‘ਤੇ ਪ੍ਰਦਾਨ ਕੀਤੀਆਂ ਜਾਂਦੀਆਂ ਸਾਰੀਆਂ ਡੋਂਗਲ ਸੇਵਾਵਾਂ। ਪੰਜਾਬ ਦੇ ਖੇਤਰੀ ਅਧਿਕਾਰ ਖੇਤਰ ਵਿੱਚ ਸ਼ੁੱਕਰਵਾਰ ਦੇ ਹੁਕਮਾਂ ਦੀ ਨਿਰੰਤਰਤਾ ਵਿੱਚ ਐਤਵਾਰ ਦੁਪਹਿਰ ਤੋਂ ਸੋਮਵਾਰ ਦੁਪਹਿਰ ਤੱਕ ਲਾਗੂ ਰਖਿਆ ਜਾਵੇਗਾ।
ਦੂਜੇ ਪਾਸੇ ‘ਵਾਰਿਸ ਪੰਜਾਬ ਦੇ ‘ ਦੇ ਮੁਖੀ ਅਮ੍ਰਿਤਪਾਲ ਸਿੰਘ ਬਾਰੇ ਅਧਿਕਾਰਤ ਤੋਰ ਤੇ ਕੋਈ ਸਥਿਤੀ ਸਾਹਮਣੇ ਨਹੀਂ ਆਈ , ਪੰਜਾਬ ਸਰਕਾਰ ਵਲੋਂ ਕਲ ਉਸ ਦੇ ਫਰਾਰ ਹੋਣ ਬਾਰੇ ਪ੍ਰੈਸ ਨੋਟ ਜਾਰੀ ਕਰਕੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਸੀ।
ਇਸ ਖਬਰ ਨੂੰ ਟੱਚ ਕਰਕੇ ਵਿਸਥਾਰ ਪੜ੍ਹੋ