ਬੱਚਿਆਂ ਤੇ ਔਰਤਾਂ ਦੇ ਕੁਆਰੰਟਾਈਨ ਲਈ ਸ਼ਾਹਰੁਖ-ਗੌਰੀ ਨੇ ਦਿੱਤਾ ਅਪਣਾ ਦਫ਼ਤਰ
ਨਵੀਂ ਦਿੱਲੀ, 6 ਅਪ੍ਰੈਲ (ਨਿਊਜ਼ ਪੰਜਾਬ ) ਬਾਲੀਵੁੱਡ ਦੇ ਕਿੰਗ ਖ਼ਾਨ ਜੋ ਕਿ ਹਮੇਸ਼ਾਂ ਸਮਾਜਿਕ ਕਾਰਜਾਂ ਲਈ ਆਪਣਾ ਯੋਗਦਾਨ ਦੇਣ ਸਭ ਤੋਂ ਅੱਗੇ ਰਹਿੰਦਾ ਹੈ , ਇਸ ਵਾਰ ਵੀ ਸ਼ਾਹਰੁਖ ਖਾਨ ਅਤੇ ਉਹਨਾਂ ਦੀ ਪਤਨੀ ਗੌਰੀ ਨੇ ਅਪਣਾ 4 ਮੰਜ਼ਿਲਾ ਨਿੱਜੀ ਦਫ਼ਤਰ ਕੁਆਰੰਟਾਈਨ ਲਈ ਦੇਣ ਦੀ ਗੱਲ ਕੀਤੀ ਹੈ। ਸ਼ਾਹਰੁਖ ਨੇ ਇਸ ਇਮਾਰਤ ਨੂੰ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਲਈ ਕੁਆਰੰਟਾਈਨ ਲਈ ਦੇਣ ਦੀ ਗੱਲ ਕਹੀ ਹੈ।
ਇਹ ਜਾਣਕਾਰੀ ਬੀਐਮਸੀ ਵੱਲੋਂ ਟਵਿਟਰ ‘ਤੇ ਦਿਤੀ ਗਈ ਹੈ ਅਤੇ ਇਸ ਨੂੰ ਰੈੱਡ ਚਿਲੀਜ਼ ਐਂਟਰਟੇਨਮੈਂਟ ਵੱਲੋਂ ਰੀਸ਼ੇਅਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਸ਼ਾਹਰੁਖ ਕੋਰੋਨਾ ਪੀੜਤਾਂ ਦੀ ਮਦਦ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਵੀ ਦਾਨ ਕੀਤਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮਾਸਕ, ਟੈਸਟ ਕਿੱਟਾਂ ਆਦਿ ਚੀਜ਼ਾਂ ਲਈ ਦਾਨ ਦਿੱਤਾ ਹੈ। ਉਹਨਾਂ ਦੀ ਸੰਸਥਾ ਵੀ ਗਰੀਬਾਂ ਅਤੇ ਭੁੱਖਿਆਂ ਦੀ ਮਦਦ ਲਈ ਕੰਮ ਕਰ ਰਹੀ ਹੈ।