ਮਿਸਾਲ — ਜਦੋਂ ਪਰਿਵਾਰ ਛੱਡ ਗਿਆ ਤਾਂ ਜਿਲਾ ਅਧਿਕਾਰੀ ਕੋਰੋਨਾ ਮਿਰਤਕ ਦੇ ‘ ਆਪਣੇ ‘ ਬਣੇ
ਲੁਧਿਆਣਾ , 6 ਅਪ੍ਰੈਲ ( ਨਿਊਜ਼ ਪੰਜਾਬ ) ਜਿਲ੍ਹਾ ਅਧਿਕਾਰੀਆਂ ਨੇ ਇਨਸਾਨੀਅਤ ਦੀ ਮਿਸਾਲ ਕਇਮ ਕਰਦਿਆਂ ਲੁਧਿਆਣਾ ਦੀ ਅਬਾਦੀ ਸ਼ਿਮਲਾ ਪੂਰੀ ਵਾਸੀ ਔਰਤ ਜਿਸ ਦੀ ਕੋਰੋਨਾ ਵਾਇਰਸ ਨਾਲ ਕਲ ਰਾਤ ਮੌਤ ਹੋ ਗਈ ਸੀ ਦਾ ਅੱਜ ਉਸ ਦੇ ਪਰਿਵਾਰ ਵਲੋਂ ਉਸ ਦੀਆਂ ਅੰਤਿਮ ਰਸਮਾਂ ਅਤੇ ਸੰਸਕਾਰ ਕਰਨ ਤੋਂ ਨਾਹ ਕਰ ਦੇਣ ਤੋਂ ਬਾਅਦ ਮਿਰਤਕ ਨੂੰ ਲਾਵਾਰਸ ਕਰਾਰ ਦੇਣ ਦੀ ਥਾਂ ਆਪ ਸਾਰੀਆਂ ਰਸਮਾਂ ਪੂਰੀਆਂ ਕਰਦੇ ਹੋਏ ਅੰਤਿਮ ਸੰਸਕਾਰ ਕੀਤਾ | ਉਸ ਦੀ ਮਿਰਤਕ ਦੇਹ ਨੂੰ ਲੈਣ ਵਾਸਤੇ ਵੀ ਉਸ ਦੇ ਪਰਿਵਾਰ ਨੇ ਕੋਈ ਦਿਲਚਸਪੀ ਨਹੀਂ ਲਈ , ਮਿਲੀ ਜਾਣਕਾਰੀ ਅਨੁਸਾਰ ਚੰਗੇ ਘਰਾਣੇ ਦੀ ਸ਼ਿਮਲਾਪੁਰੀ ਰਹਿਣ ਵਾਲੀ 69 ਸਾਲਾ ਔਰਤ ਦੀ ਮ੍ਰਿਤਕ ਦੇਹ ਲੈਣ ਲਈ ਜਦੋਂ ਕੋਈ ਵੀ ਫੋਰਟਿਸ ਹਸਪਤਾਲ ਵਿਖੇ ਕਲੇਮ ਕਰਨ ਲਈ ਨਹੀਂ ਪੁੱਜਾ ਤਾਂ ,ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਅੱਗੋਂ ਉਨ੍ਹਾਂ ਇਹ ਕਿਹਾ ਕਿ ਸਾਡੇ ਐਮਐਲਏ ਨੇ ਕਿਹਾ ਹੈ ,ਕਿ 3 ਲੱਖ ਤੱਕ ਦਾ ਬਣਦਾ ਫੋਰਟੀਜ਼ ਹਸਪਤਾਲ ਦਾ ਬਿੱਲ ਸਰਕਾਰ ਦੇਵੇਗੀ ਤੁਸੀਂ ਨਹੀਂ ਦੇਣਾ । ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੀਆਂ ਹਦਾਇਤਾਂ ਤੇ ਮ੍ਰਿਤਕਾ ਦੀ ਲਾਸ਼ ਨੂੰ ਅਧਿਕਾਰੀਆਂ ਨੇ ਹਾਸਲ ਕਰ ਲਿਆ ਗਿਆ । ਹੈਰਾਨੀ ਦੀ ਗੱਲ ਹੈ ਕਿ ਮ੍ਰਿਤਕਾ ਦੇ ਪਰਿਵਾਰ ਨੇ ਉਸ ਦੀ ਚਿਖਾ ਨੂੰ ਅਗਨੀ ਦਿਖਾਉਣ ਤੋਂ ਵੀ ਨਾਹ ਕਰ ਦਿਤੀ , ਇਸ ਸਥਿਤੀ ਨੂੰ ਸੰਭਾਲਦਿਆਂ ਏ ਡੀ ਸੀ ਇਕਬਾਲ ਸਿੰਘ ਸੰਧੂ , ਤਹਿਸੀਲਦਾਰ ਜਗਸੀਰ ਸਿੰਘ , ਜਿਲ੍ਹਾ ਸਪੋਕਸਮੈਨ ਅਤੇ ਜਿਲਾ ਪਬਲਿਕ ਰਿਲੇਸ਼ਨ ਅਫਸਰ ਪ੍ਰਭਦੀਪ ਸਿੰਘ ਨਥੋਵਾਲ ਅਤੇ ਐਸ ਡੀ ਐਮ ( ਪੱਛਮੀ ) ਅਮਰਿੰਦਰ ਸਿੰਘ ਮੱਲ੍ਹੀ ਅਤੇ ਡਾਕਟਰਾਂ ਨੇ ਮਿਰਤਕ ਦਾ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰਵਾ ਕੇ ਦਾਣਾ ਮੰਡੀ ਗਿੱਲ ਰੋਡ ਨੇੜਲੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰਵਾ ਦਿੱਤਾ| ਅਧਿਕਾਰੀਆਂ ਨੇ ਕਿਹਾ ਕਿ ਮਿਰਤਕ ਦੀ ਅੰਤਿਮ ਅਰਦਾਸ ਦਾ ਪ੍ਰਬੰਧ ਵੀ ਉਨ੍ਹਾਂ ਵਲੋਂ ਕੀਤਾ ਜਾਵੇਗਾ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਕੰਮ ਨੂੰ ਉਹ ਖੁਦ, ਐੱਸ. ਡੀ. ਐÎੱਮ. ਲੁਧਿਆਣਾ (ਪੱਛਮੀ) ਸ੍ਰ. ਅਮਰਿੰਦਰ ਸਿੰਘ ਮੱਲ•ੀ ਅਤੇ ਜ਼ਿਲ•ਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ ਰਲ਼ ਮਿਲ ਕੇ ਸਿਰੇ ਚੜਾਉਣਗੇ। ਉਨ•ਾਂ ਕਿਹਾ ਕਿ ਇਸ ਭਿਆਨਕ ਬਿਮਾਰੀ ਦੇ ਚੱਲਦਿਆਂ ਲੋਕਾਂ ਨੂੰ ਆਪਣੀਆਂ ਸਮਾਜਿਕ ਜਿੰਮੇਵਾਰੀਆਂ ਅਤੇ ਦੁਨਿਆਵੀ ਰਿਸ਼ਤਿਆਂ ਨਾਤਿਆਂ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ।
ਉਨ•ਾਂ ਦੱਸਿਆ ਕਿ ਮ੍ਰਿਤਕ ਸੁਰਿੰਦਰ ਕੌਰ ਨਮਿੱਤ ਸ੍ਰੀ ਆਖੰਡ ਪਾਠ ਦਾ ਭੋਗ ਮਿਤੀ 11 ਅਪ੍ਰੈੱਲ, 2020 ਨੂੰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਨਸ਼ਨ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਪਾਇਆ ਜਾਵੇਗਾ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭੋਗ ਦੌਰਾਨ ਸਮਾਜਿਕ ਦੂਰੀ ਦੇ ਸੰਕਲਪ ਨੂੰ ਬਣਾਈ ਰੱਖਣ ਲਈ ਇਕੱਠ ਆਦਿ ਨਹੀਂ ਕੀਤਾ ਜਾਵੇਗਾ।
ਸ੍ਰ. ਸੰਧੂ ਨੇ ਦੱਸਿਆ ਕਿ ਸੁਰਿੰਦਰ ਕੌਰ ਦਾ ਬੀਤੇ ਦਿਨੀਂ ਸਥਾਨਕ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਇਸ ‘ਤੇ ਪਰਿਵਾਰਕ ਮੈਂਬਰਾਂ ਨੇ ਉਸਦੀ ਮ੍ਰਿਤਕ ਦੇਹ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਅੰਤਿਮ ਸਸਕਾਰ ਮੌਕੇ ਵੀ ਪਰਿਵਾਰ ਦੇ ਮੈਂਬਰ ਦੂਰ ਗੱਡੀ ਵਿੱਚ ਬੈਠੇ ਰਹੇ ਅਤੇ ਮ੍ਰਿਤਕ ਦੇਹ ਨੂੰ ਹਸਪਤਾਲ ਤੋਂ ਲੈਣ ਅਤੇ ਚਿਖ਼ਾ ਨੂੰ ਅਗਨੀ ਦਿਖਾਉਣ ਆਦਿ ਜ਼ਰੂਰੀ ਸੇਵਾਵਾਂ ਸਬ ਰਜਿਸਟਰਾਰ ਸ੍ਰ. ਜਗਸੀਰ ਸਿੰਘ ਵੱਲੋਂ ਨਿਭਾਈਆਂ ਗਈਆਂ।