ਮੌਸਮ ਦੀ ਮਿਜ਼ਾਜ ਵਿਗੜੀ – ਅਮਰੀਕਾ ਵਿੱਚ ਬਰਫੀਲਾ ਤੂਫ਼ਾਨ – 1300 ਉਡਾਣਾਂ ਰੱਦ – ਪ੍ਰਭਾਵਿਤ ਇਲਾਕਿਆਂ ਵਿੱਚ ਪੈ ਰਹੀ ਹੈ ਭਾਰੀ ਬਰਫ – ਤੁਸੀਂ ਵੀ ਵੇਖੋ ਬਰਫ਼ੀਲੇ ਹਲਾਤ
ਨਿਊਜ਼ ਪੰਜਾਬ
ਦੁਨੀਆ ਵਿੱਚ ਮੌਸਮ ਦੀ ਬਦਲਦੀ ਨੁਹਾਰ ਕਾਰਨ ਅਮਰੀਕਾ ਵਿਚ ਬਰਫੀਲੇ ਤੂਫਾਨ ਦਾ ਕਹਿਰ ਵਧਦਾ ਜਾ ਰਿਹਾ ਹੈ। ਤੂਫਾਨ ਨੇ ਪੱਛਮੀ ਅਤੇ ਕੇਂਦਰੀ ਰਾਜਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਖ਼ਰਾਬ ਮੌਸਮ ਕਾਰਨ ਏਅਰਲਾਈਨਜ਼ ਨੇ 1,300 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਹਨ, ਜਦੋਂ ਕਿ 2,000 ਤੋਂ ਵੱਧ ਉਡਾਣਾਂ ਦੇਰੀ ਦੇਰੀ ਨਾਲ ਰਵਾਨਾ ਹੋਈਆਂ ਹਨ । ਬਰਫੀਲੇ ਤੂਫਾਨ ਕਾਰਨ ਪ੍ਰਭਾਵਿਤ ਇਲਾਕਿਆਂ ਵਿੱਚ ਲੋਕਾਂ ਦਾ ਚਲਣਾ – ਫਿਰਨਾ ਮੁਸ਼ਕਲ ਹੋ ਗਿਆ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫਏਏ) ਨੇ ਟਵੀਟ ਕੀਤਾ ਕਿ ਖਰਾਬ ਮੌਸਮ ਦੇ ਕਾਰਨ ਇਸ ਹਫਤੇ ਗ੍ਰੇਟ ਲੇਕਸ ਅਤੇ ਦੱਖਣੀ ਮੈਦਾਨਾਂ ਵਿੱਚ ਮਿਨੀਸੋਟਾ ਅਤੇ ਹੋਰ ਰਾਜਾਂ ਵਿੱਚ ਉਡਾਣਾਂ ਵਿੱਚ ਦੇਰੀ ਜਾਂ ਰੱਦ ਹੋ ਸਕਦੀਆਂ ਹਨ।
It's a "hump day" weather pattern in #GOESEast enhanced water vapor imagery as prolific moisture streams up and over a ridge of High pressure in the southeast U.S. today. https://t.co/UG2tlgEFDR pic.twitter.com/xICSU4ZZ9K
— UW-Madison CIMSS (@UWCIMSS) February 22, 2023
ਤਾਪਮਾਨ ਵਿੱਚ ਰਿਕਾਰਡ ਗਿਰਾਵਟ
ਬਰਫੀਲੇ ਤੂਫਾਨ ਕਾਰਨ ਕੁਝ ਹਿੱਸਿਆਂ ਵਿੱਚ ਤਾਪਮਾਨ -50F (-45°C) ਤੱਕ ਘੱਟ ਜਾਣ ਦੀ ਸੰਭਾਵਨਾ ਹੈ। ਉੱਤਰੀ ਰਾਜਾਂ ‘ਚ ਕੁਝ ਹਿੱਸਿਆਂ ‘ਚ ਦੋ ਫੁੱਟ ਤੱਕ ਬਰਫ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਖੇਤਰਾਂ ਵਿੱਚ 30 ਸਾਲਾਂ ਵਿੱਚ ਸਭ ਤੋਂ ਵੱਧ ਬਰਫ਼ਬਾਰੀ ਹੋ ਸਕਦੀ ਹੈ।
80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਰਾਸ਼ਟਰੀ ਮੌਸਮ ਸੇਵਾ ਨੇ ਕਿਹਾ ਹੈ ਕਿ ਕਈ ਹਿੱਸਿਆਂ ‘ਚ 55 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਭਾਰੀ ਬਰਫਬਾਰੀ ਹੋਵੇਗੀ। ਇਸ ਨਾਲ ਖੁੱਲੇ ਖੇਤਰਾਂ ਵਿੱਚ ਸਥਿਤੀ ਹੋਰ ਵਿਗੜ ਜਾਵੇਗੀ। ਖ਼ਤਰਿਆਂ ਦੇ ਮੱਦੇਨਜ਼ਰ ਲੋਕਾਂ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਸਫ਼ਰ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਦੇ ਨਾਲ ਹੀ ਵਾਹਨ ਵਿੱਚ ਵਾਧੂ ਟਾਰਚ, ਭੋਜਨ ਅਤੇ ਪਾਣੀ ਰੱਖਣ ਲਈ ਕਿਹਾ ਗਿਆ ਹੈ।
Santa Rosa Fire has responded to several wild related incidents. The incidents include downed and arcing power lines, tree into cars, power outages with an elevator rescue and a carport and a portion of roof blown off a home. Wind advisory remains in effect until 1 p.m. tomorrow pic.twitter.com/bF5rBTK6OC
— Santa Rosa Fire Department (@SantaRosaFire) February 21, 2023
ਯੂਐਸ ਨੈਸ਼ਨਲ ਵੈਦਰ ਸਰਵਿਸ ਨੇ ਆਪਣੇ ਪੂਰਵ ਅਨੁਮਾਨ ਵਿੱਚ ਕਿਹਾ ਹੈ ਕਿ ਦੋ ਇੰਚ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਰਫ਼ ਪੈ ਰਹੀ ਹੈ ਅਤੇ ਤੇਜ਼ ਹਵਾਵਾਂ ਉੱਤਰੀ ਮੈਦਾਨੀ ਅਤੇ ਉਪਰਲੇ ਮੱਧ ਪੱਛਮ ਦੇ ਕੁਝ ਹਿੱਸਿਆਂ ਵਿੱਚ ਹਾਲਾਤ ਵਿਗੜ ਸਕਦੀਆਂ ਹਨ। ਜਿਸ ਨਾਲ ਸਫਰ ਕਰਨਾ ਬਹੁਤ ਮੁਸ਼ਕਿਲ ਹੋ ਜਾਵੇਗਾ।
Chews Ridge this afternoon. 5000 foot elevation.#cawx #casnow pic.twitter.com/Lpr9lVinXo
— NWS Bay Area 🌉 (@NWSBayArea) February 22, 2023
ਘਰੇਲੂ ਏਅਰਲਾਈਨ ਸਕਾਈਵੈਸਟ ਇੰਕ ਨੇ 312 ਉਡਾਣਾਂ ਰੱਦ ਕਰ ਦਿੱਤੀਆਂ, ਜਦੋਂ ਕਿ ਸਾਊਥਵੈਸਟ ਏਅਰਲਾਈਨਜ਼ ਨੇ 248 ਅਤੇ ਡੈਲਟਾ ਏਅਰਲਾਈਨਜ਼ ਨੇ ਖਰਾਬ ਮੌਸਮ ਕਾਰਨ 246 ਉਡਾਣਾਂ ਰੱਦ ਕਰ ਦਿੱਤੀਆਂ। ਦੱਖਣੀ ਪੱਛਮੀ ਅਤੇ ਡੈਲਟਾ ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਤੂਫਾਨ ਦੀ ਨਿਗਰਾਨੀ ਕਰ ਰਹੇ ਹਨ।
ਤਸਵੀਰਾਂ ਅਤੇ ਵੇਰਵਾ ਸ਼ੋਸ਼ਲ ਮੀਡੀਆ / ਟਵੀਟਰ