ਬਸਪਾ ਦੇ ਸੂਬਾ ਪ੍ਰਧਾਨ ਨੇ ਕਿਹਾ ਪਦੱਮ ਸ਼੍ਰੀ ਦੀ ਮਿਰਤਕ ਦੇਹ ਦਾ ਹੋਇਆ ਨਿਰਾਦਰ – ਸਰਕਾਰੀ ਨਿਯਮਾਂ ਅਨੁਸਾਰ ਨਹੀਂ ਹੋਇਆ ਸੰਸਕਾਰ

ਲੁਧਿਆਣਾ , 5 ਅਪ੍ਰੈਲ ( ਰਾਜਿੰਦਰ ਸਿੰਘ  – ਨਿਊਜ਼ ਪੰਜਾਬ ) ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕੋਰੋਨਾ ਵਾਇਰਸ ਦੇ ਮਿਰਤਕਾਂ ਦਾ ਸੰਸਕਾਰ ਰੋਕਣ ਵਾਲਿਆਂ ਤੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ | ਸ੍ਰ. ਗੜ੍ਹੀ ਨੇ ਕਿਹਾ ਪਦੱਮ ਸ਼੍ਰੀ ਦਾ ਰੁਤਬਾ ਦੇਸ਼ ਨਿਯਮਾਂ ਅਨੁਸਾਰ ਉਸ ਨੂੰ ਸੰਸਦ ਮੈਂਬਰ ਦੇ ਬਰਾਬਰ ਸਮਝਿਆ ਜਾਂਦਾ ਹੈ ਪ੍ਰੰਤੂ ਭਾਈ ਨਿਰਮਲ ਸਿੰਘ ਦੇ ਮਾਮਲੇ ਵਿੱਚ ਅਧਿਕਾਰੀਆਂ ਨੇ ਉਨ੍ਹਾਂ ਨੂੰ ਸਨਮਾਨ ਦੇਣ ਦੀ ਥਾ ਉਨ੍ਹਾਂ ਦੀ ਮਿਰਤਕ ਦੇਹ ਦਾ ਨਿਰਾਦਰ ਕਰਵਾਇਆ , ਉਨ੍ਹਾਂ ਕਿਹਾ ਕਿ ਮਜੂਦਾ ਡਿਪਟੀ ਕਮਿਸ਼ਨਰ ,ਸਿਵਲ ਸਰਜਨ ਅਤੇ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਕਰਦਿਆਂ ਮੁਅੱਤਲ ਕੀਤਾ ਜਾਵੇ ਅਤੇ ਵੇਰਕਾ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਤਾਲਾ ਲਾਉਣ ਵਾਲੇ ਕਥਿਤ ਕੌਂਸਲਰ ਨਵਦੀਪ ਸਿੰਘ ਅਤੇ ਕੌਂਸਲਰ ਪਤੀ ਮਾਸਟਰ ਹਰਪਾਲ ਸਿੰਘ ਜਿਨ੍ਹਾਂ ਪਿੰਡ ਵਾਲਿਆਂ ਨੂੰ ਭੜਕਾਇਆ ਅਤੇ ਗੁਮਰਾਹ ਕੀਤਾ ਅਤੇ ਉਨ੍ਹਾਂ ਦੇ ਕਾਰਨ ਇੱਕ ਪਦੱਮ ਸ਼੍ਰੀ ਵਿਅਕਤੀ ਦੀ ਮਿਰਤੱਕ ਦੇਹ ਦੀ ਨਿਰਾਦਰੀ ਹੋਈ ਨੂੰ ਤਰੁੰਤ ਗ੍ਰਿਫਤਾਰ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਲਾਕ-ਡਾਊਨ ਖੁਲਦਿਆਂ ਹੀ ਬਸਪਾ ਵਲੋਂ ਅੰਦੋਲਨ ਕੀਤਾ ਜਾਵੇਗਾ |