ਵੀਰ ਬਾਲ ਦਿਵਸ ਵਿੱਚ ਜਦੋਂ 319 ਬੱਚਿਆਂ ਨੇ ਇਕੱਠੇ ਬੀਰ ਰਸ ਵਿੱਚ ਸ਼ਬਦ ਗਾਇਨ ਕੀਤੇ ਤਾਂ ਪ੍ਰਧਾਨ ਮੰਤਰੀ ਮੋਦੀ ਦੇ ਤਬਲੇ ਦੀ ਤਾਲ ਨਾਲ ਹੱਥ ਚੱਲਣ ਲੱਗੇ – ਵੇਖੋ ਸ਼ਬਦ ਗਾਇਨ ਕਰਦੇ ਬੱਚੇ ਅਤੇ ਪ੍ਰਧਾਨ ਮੰਤਰੀ

ਨਿਊਜ਼ ਪੰਜਾਬ
ਨਵੀ ਦਿੱਲੀ , 26 ਦਸੰਬਰ – ਦਿੱਲੀ ਵਿਖੇ ਵੀਰ ਬਾਲ ਦਿਵਸ ਮਨਾਉਂਦਿਆਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਅਤੇ ਮਾਤਾ ਗੁਜਰੀ ਨੂੰ ਭਾਵਭਿੰਨੀ ਸ਼ਰਧਾਂਜਲੀ ਦੇਣ ਲਈ 319 ਸਿੱਖ ਬੱਚਿਆਂ ਨੇ ਬੀਰ ਰਸੀ ਕੀਰਤਨ ਕੀਤਾ। ਸਮਾਗਮ ਵਿਚ ਬੱਚਿਆਂ ਨੇ ਕੀਰਤਨ ਕਰ ਕੇ ਸੰਗਤਾਂ ਦਾ ਦਿਲ ਜਿੱਤ ਲਿਆ – – – – –

ਨਿਊਜ਼ ਪੰਜਾਬ
ਨਵੀ ਦਿੱਲੀ , 26 ਦਸੰਬਰ – ਦਿੱਲੀ ਵਿਖੇ ਵੀਰ ਬਾਲ ਦਿਵਸ ਮਨਾਉਂਦਿਆਂ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਅਤੇ ਮਾਤਾ ਗੁਜਰੀ ਨੂੰ ਭਾਵਭਿੰਨੀ ਸ਼ਰਧਾਂਜਲੀ ਦੇਣ ਲਈ 319 ਸਿੱਖ ਬੱਚਿਆਂ ਨੇ ਬੀਰ ਰਸੀ ਕੀਰਤਨ ਕੀਤਾ। ਸਮਾਗਮ ਵਿਚ ਬੱਚਿਆਂ ਨੇ ਕੀਰਤਨ ਕਰ ਕੇ ਸੰਗਤਾਂ ਦਾ ਦਿਲ ਜਿੱਤ ਲਿਆ , ਇਥੋਂ ਤੱਕ ਕਿ ਸਮਾਗਮ ਵਿੱਚ ਮੌਜ਼ੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚਿਆਂ ਵਲੋਂ ਗਾਈਂਨ ਕੀਤੇ ਜਾ ਰਹੇ ਸ਼ਬਦਾਂ ਦੇ ਨਾਲ ਨਾਲ ਤਬਲੇ ਦੀ ਤਾਲ ਅਨੁਸਾਰ ਆਪਣੇ ਹੱਥਾਂ ਨੂੰ ਚਲਾਅ ਰਹੇ ਸਨ।

ਜਦੋਂ ਸਟੇਜ ਤੋਂ ਦੁਮਾਲਾ ਸਜਾਏ ਇੱਕ ਛੋਟੇ ਬੱਚੇ ਨੇ ਪ੍ਰਧਾਨ ਮੰਤਰੀ ਦਾ ਨਾਮ ਲੈਕੇ ਫਤਿਹ ਬੁਲਾਈ ਤਾਂ ਉਹਨਾਂ ਦੋਨੋ ਹੱਥ ਉਤੇ ਕਰਕੇ ਜਵਾਬ ਦਿੱਤਾ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਬੱਚੇ ਮੌਜ਼ੂਦ ਸਨ।
ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ,ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਸ਼ਿੰਦੇ , ਕੇਂਦਰੀ ਮੰਤਰੀ ਸ੍ਰ. ਹਰਦੀਪ ਸਿੰਘ ਪੂਰੀ ਅਤੇ ਹੋਰ ਕੇਂਦਰੀ ਮੰਤਰੀ , ਦਿੱਲ੍ਹੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਮੌਜ਼ੂਦ ਸਨ।
ਗੁਰਬਾਣੀ ਦਾ ਕੀਰਤਨ ਆਰੰਭ ਹੋਣ ਤੋਂ ਪਹਿਲਾ ਸਾਰੀਆਂ ਨੂੰ ਸਤਿਕਾਰ ਵਜੋਂ ਸਿਰ ਢੱਕਣ ਅਤੇ ਜੁਤੀਆਂ ਲਾਹੁਣ ਲਈ ਕਿਹਾ ਗਿਆ।

ਇਸ ਵੀਡੀਓ ਵਿੱਚ ਤੁਸੀਂ ਵੀ ਬੱਚਿਆਂ ਦਾ ਕੀਰਤਨ ਸਰਵਣ ਕਰੋ