ਮੌਸਮ ਹੋਇਆ ਹੋਰ ਠੰਢਾ – ਮੋਗਾ ਸਭ ਤੋਂ ਵੱਧ ਸੀਤ ਲਹਿਰ ਦੀ ਜਕੜ ਵਿਚ – ਤਾਪਮਾਨ 2.2 ਡਿਗਰੀ ‘ਤੇ ਪੁੱਜਾ – ਉਤਰੀ ਭਾਰਤ ਦੇ ਕਈ ਇਲਾਕੇ ਯੈਲੋ ਅਲਰਟ ‘ਤੇ – ਲੋਕਾਂ ਨੂੰ ਨਵੇਂ ਸਾਲ ਤੱਕ ਦਿੱਤੀ ਚੇਤਾਵਨੀ – ਪੜ੍ਹੋ ਵਿਸਥਾਰ

ਨਿਊਜ਼ ਪੰਜਾਬ
ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ,ਪੱਛਮੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਮਿਲਣ ਵਾਲੀ ਹੈ। ਜੇ ਇਸੇ ਤਰ੍ਹਾਂ ਦੇ ਹਲਾਤ ਰਹੇ ਤਾਂ ਨਵਾਂ ਸਾਲ ਵੀ ਸੀਤ ਲਹਿਰ ਵਿੱਚ ਹੀ ਚੜੇਗਾ , ਪੰਜਾਬ ਦੇ ਜਿਲ੍ਹਾ ਮੋਗਾ ਠੰਢ ਦੇ ਰਿਕਾਰਡ ਤੋੜਦਿਆਂ ਕਲ ਸਭ ਤੋਂ ਠੰਢਾ ਇਲਾਕਾ ਬਣਿਆ ਰਿਹਾ , ਇਥੇ ਘੱਟੋ-ਘੱਟ ਤਾਪਮਾਨ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਐਤਵਾਰ ਰਾਤ ਤੋਂ ਸੋਮਵਾਰ ਸਵੇਰ ਤੱਕ ਕਈ ਇਲਾਕਿਆਂ ‘ਚ ਸੰਘਣੀ ਧੁੰਦ ਛਾਈ ਹੋਈ ਹੈ । ਪੰਜਾਬ ਦੇ ਕਈ ਇਲਾਕਿਆਂ ਵਿੱਚ ਠੰਡ ਵਧਣ ਦੀ ਸੰਭਾਵਨਾ ਹੈ। ਅਜਿਹਾ ਉਤਰੀ ਭਾਰਤ ਵਿਚ ਉੱਤਰੀ-ਪੱਛਮੀ ਹਵਾਵਾਂ ਕਾਰਨ ਠੰਢ ਵੱਧ ਰਹੀ ਹੈ।
ਦਿੱਲੀ ‘ਚ ਵੀ ਮੌਸਮ ਬੇਹੱਦ ਠੰਡਾ ਬਣਿਆ ਹੋਇਆ ਹੈ ਅਤੇ ਅੱਜ ਦਿੱਲੀ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਪੱਛਮੀ ਅਤੇ ਉੱਤਰੀ-ਪੱਛਮੀ ਹਵਾਵਾਂ ਕਾਰਨ ਲੋਕ ਠੰਢਕ ਰਹੇ।

ਡਾਕਟਰਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੀਤ ਲਹਿਰ ਅਤੇ ਸੰਘਣੀ ਧੁੰਦ ਤੋਂ ਬਚਾਅ ਰੱਖਣ। ਬਜ਼ੁਰਗਾਂ ਅਤੇ ਬੱਚਿਆਂ ਅਤੇ ਰੋਗੀਆਂ ਨੂੰ ਠੰਢ ਬਚਣ ਦੀ ਸਲਾਹ ਦਿੱਤੀ ਗਈ ਹੈ।

ਐਤਵਾਰ ਨੂੰ ਦਿੱਲੀ ਵਿੱਚ ਰਾਤ ਦਾ ਤਾਪਮਾਨ 5.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਦੇ ਰਿਜ ਖੇਤਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 4.9 ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ ਚਾਰ ਦਿਨਾਂ ਤੱਕ ਸੀਤ ਲਹਿਰ ਤੋਂ ਕੋਈ ਰਾਹਤ ਨਹੀਂ ਹੈ। ਰਾਤ ਦੇ ਪਾਰਾ ‘ਚ ਹੋਰ ਗਿਰਾਵਟ ਆ ਸਕਦੀ ਹੈ। ਦਿਨ ਦਾ ਤਾਪਮਾਨ ਵਧ ਸਕਦਾ ਹੈ।

ਹਿਮਾਚਲ ਪ੍ਰਦੇਸ਼ ਵੀ ਸੀਤ ਲਹਿਰ ਦੀ ਲਪੇਟ ਵਿੱਚ ਹੈ। ਲਾਹੌਲ ਦੇ ਹੈੱਡਕੁਆਰਟਰ ਕੇਲੋਂਗ ਵਿੱਚ ਐਤਵਾਰ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 10.8 ਡਿਗਰੀ ਤੋਂ ਹੇਠਾਂ ਚਲਾ ਗਿਆ। ਵੱਧ ਤੋਂ ਵੱਧ ਤਾਪਮਾਨ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮਨਾਲੀ ਸਮੇਤ ਸੂਬੇ ਦੇ ਸੱਤ ਇਲਾਕਿਆਂ ‘ਚ ਪਾਰਾ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸੋਮਵਾਰ ਅਤੇ 29 ਦਸੰਬਰ ਨੂੰ ਸ਼ਿਮਲਾ ਸਮੇਤ ਉੱਚਾਈ ਵਾਲੇ ਇਲਾਕਿਆਂ ‘ਚ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ ਹੈ। ਮੈਦਾਨੀ ਇਲਾਕਿਆਂ ਲਈ ਧੁੰਦ ਦਾ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।