ਡਾਕਟਰ ਅਲੱਗ ਵੱਲੋਂ ਧਾਰਮਿਕ ਪੁਸਤਕਾਂ ਰਾਹੀਂ ਕੀਤੀ ਸੇਵਾ ਸ਼ਲਾਘਾਯੋਗ ਉੱਧਮ – ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ

ਲੁਧਿਆਣਾ – ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਵਰਗੀ ਡਾਕਟਰ ਸਰੂਪ ਸਿੰਘ ਅਲੱਗ ਦੇ ਗ੍ਰਹਿ ਵਿਖੇ ਅਲੱਗ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਨ ਲਈ ਉਚੇਚੇ ਤੌਰ ਤੇ ਪੁੱਜੇ । ਉਨ੍ਹਾਂ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀਆਂ ਕੌਮ ਪ੍ਰਤੀ ਕੀਤੀਆਂ ਨਿਸ਼ਕਾਮ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਡਾਕਟਰ ਅਲੱਗ ਕੌਮ ਦੇ ਹੀਰੇ ਸਨ ਤੇ ਉਨ੍ਹਾਂ ਸਾਰੀ ਉਮਰ ਆਪਣੀਆਂ ਪੁਸਤਕਾਂ ਰਾਹੀਂ ਕੌਮ ਦੀ ਤੇ ਪੰਜਾਬੀ ਮਾਂ ਬੋਲੀ ਦੀ ਭਰਪੂਰ ਸੇਵਾ ਕੀਤੀ।

ਸਿੰਘ ਸਾਹਿਬ ਜੀ ਨੇ ਉਨ੍ਹਾਂ ਵੱਲੋਂ ਅਰੰਭੇ ਸ਼ਬਦ ਲੰਗਰਾਂ ਦੀ ਸੇਵਾ ਦਾ ਵੀ ਬਹੁਤ ਮਾਣ ਨਾਲ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਸੇਵਾ ਸਿਰਫ ਡਾਕਟਰ ਅਲੱਗ ਦੇ ਹੀ ਹਿੱਸੇ ਆਈ ਹੈ ਸੋ ਉਨ੍ਹਾਂ ਨੇ ਬਹੁਤ ਤਨ ਦੇਹੀ ਨਾਲ ਆਪਣੇ ਆਖਰੀ ਸਾਹਾਂ ਤੱਕ ਬਾਖੂਬੀ ਨਿਭਾਈ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਨੇ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀ ਹਿੰਦੀ ਪੁਸਤਕ ਗੁਰੂ ਤੇਗ਼ ਬਹਾਦਰ ਹਿੰਦ ਦੀ ਚਾਦਰ ਵੀ ਰਲੀਜ਼ ਕੀਤੀ। ਡਾਕਟਰ ਅਲੱਗ ਦੇ ਦੋਨਾਂ ਪੁਤਰਾਂ ਨੇ ਸਿੰਘ ਸਾਹਿਬ ਨੂੰ ਡਾਕਟਰ ਸਰੂਪ ਸਿੰਘ ਅਲੱਗ ਹੋਰਾਂ ਦੀਆਂ ਪੁਸਤਕਾਂ ਦਾ ਸੈੱਟ ਭੇਟ ਕੀਤਾ।